ਕਸ਼ਮੀਰ ’ਚ ਲਾਭਕਾਰੀ ਯੋਜਨਾਵਾਂ ਨੂੰ 100 ਫ਼ੀਸਦੀ ਯਕੀਨੀ ਬਣਾਉਣਾ ਹੀ ‘ਜਨ ਮੁਹਿੰਮ’ ਦਾ ਉਦੇਸ਼

9/19/2020 12:01:18 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ ਕਿਹਾ ਕਿ ਜਨ ਮੁਹਿੰਮ ਦਾ ਉਦੇਸ਼ ਘੱਟ ਸਮੇਂ ਵਿਚ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਤੇ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਜਨ ਲਾਭ ਵਾਲੀਆਂ ਯੋਜਨਾਵਾਂ ਨੂੰ ਤੈਅ ਸਮੇਂ ਵਿਚ ਲੋਕਾਂ ਤੱਕ ਪਹੁੰਚਾਉਣਾ ਇਸ ਦਾ ਉਦੇਸ਼ ਹੈ। ਉਨ੍ਹਾਂ ਨੇ ਬਲਾਕ ਦਿਵਸ ਤਹਿਤ ਗੰਦੇਰਬਲ ਦਾ ਦੌਰਾ ਕੀਤਾ। ਸ਼ਰਮਾ ਨੇ ਪੰਚਾਇਤ ਦੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਵਡਿਆਈ ਕੀਤੀ। 

ਇਸ ਮੌਕੇ ਜਨ ਸਮੱਸਿਆਵਾਂ ਨੂੰ ਸੁਣਨ ਲਈ ਸਾਰੇ ਬਲਾਕ ਦੇ ਅਧਿਕਾਰੀ ਮੌਜੂਦ ਸਨ। ਵਿਭਾਗਾਂ ਨੇ ਸਟਾਲ ਲਾ ਰੱਖੇ ਸਨ, ਜਿਨ੍ਹਾਂ ’ਚੋਂ ਲੋਕਾਂ ਨੂੰ ਵਿਭਾਗ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਸ਼ਰਮਾ ਨੇ ਮਜ਼ਦੂਰ ਸਹਾਇਤਾ ਸਕੀਮ ਤਹਿਤ ਚੈੱਕ ਵੀ ਵੰਡੇ। ਕੇ. ਕੇ. ਸ਼ਰਮਾ ਨੇ ਕਿਹਾ ਕਿ ‘ਬੈਕ ਟੂ ਵਿਲੇਜ’ ਪ੍ਰੋਗਰਾਮ ਲੋਕਾਂ ਤੱਕ ਪਹੁੰਚ ਬਣਾਉਣ ਦਾ ਜ਼ਰੀਆ ਹੈ। ਇਸ ਦਾ ਮਕਸਦ ਡੋਰ ਟੂ ਡੋਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹੈ। ਅਧਿਕਾਰੀ ਦੋ ਤੋਂ ਤਿੰਨ ਦਿਨ ਪੰਚਾਇਤ ਵਿਚ ਰਹਿੰਦੇ ਹਨ ਅਤੇ ਵਿਕਾਸ ਨਾਲ ਜੁੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹਨ ਅਤੇ ਉਸ ਦੇ ਤਹਿਤ ਯੋਜਨਾਵਾਂ ਤਿਆਰ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਵਿਕਾਸ ਕਰਨਾ ਹੈ, ਨਾ ਕਿ ਵਿਕਾਸ ਦੀ ਗੱਲ ਕਰਨਾ। 


Tanu

Content Editor Tanu