ਮੁਜ਼ੱਫਰਨਗਰ ਮਗਰੋਂ ਹਰਿਆਣਾ 'ਚ ਦਹਾੜਨਗੇ ਕਿਸਾਨ, ਭਲਕੇ ਕਰਨਾਲ ’ਚ ਹੋਵੇਗੀ ‘ਮਹਾਪੰਚਾਇਤ’
Monday, Sep 06, 2021 - 01:55 PM (IST)
ਕਰਨਾਲ— ਬੀਤੇ ਦਿਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਕਿਸਾਨ ਮਹਾਪੰਚਾਇਤ ਸੱਦੀ ਸੀ। ਹੁਣ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਯਾਨੀ ਕਿ ਭਲਕੇ ਕਰਨਾਲ ’ਚ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ 7 ਸਤੰਬਰ ਨੂੰ ਕਰਨਾਲ ’ਚ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਹਨ। ਦਰਅਸਲ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨ ਰੋਹ ਵਿਚ ਹਨ। ਕਿਸਾਨ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਆਯੁਸ਼ ਸਿਨਹਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਆਯੁਸ਼ ਸਿਨਹਾ ਖ਼ਿਲਾਫ਼ ਕਤਲ ਕੇਸ ਚਲਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕਿਸਾਨ ਮਹਾਪੰਚਾਇਤ: 27 ਸਤੰਬਰ ਨੂੰ ‘ਭਾਰਤ ਬੰਦ’ ਦੀ ਕਾਲ, ਸੰਯੁਕਤ ਕਿਸਾਨ ਮੋਰਚੇ ਨੇ ਕੀਤੇ ਇਹ ਐਲਾਨ
ਦੱਸ ਦੇਈਏ ਕਿ ‘ਸਿਰ ਭੰਨ ਦਿਓ...’ ਵਾਲੇ ਬਿਆਨ ਤੋਂ ਚਰਚਾ ’ਚ ਆਏ ਕਰਨਾਲ ਦੇ ਐੱਸ. ਡੀ. ਐੱਮ. ਰਹੇ ਆਯੁਸ਼ ਸਿਨਹਾ ਦਾ ਤਬਾਦਲਾ ਹੋ ਗਿਆ ਹੈ ਪਰ ਕਿਸਾਨਾਂ ਵਿਚ ਅਜੇ ਵੀ ਇਸ ਨੂੰ ਲੈ ਕੇ ਨਾਰਾਜ਼ਗੀ ਹੈ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਇਹ ਟਰਾਂਸਫਰ ਸਜ਼ਾ ਨਹੀਂ ਸਗੋਂ ਪ੍ਰਮੋਸ਼ਨ ਹੈ। ਹਰਿਆਣਾ ਸਰਕਾਰ ਆਪਣੇ ਅਧਿਕਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਐੱਸ. ਡੀ. ਐੱਮ. ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਭਲਕੇ ਸਕੱਤਰੇਤ ਦਾ ਘਿਰਾਓ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਕਰਨਾਲ 'ਚ ਕਿਸਾਨਾਂ 'ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ SDM ਦਾ ਤਬਾਦਲਾ
ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ—
ਦਰਅਸਲ 28 ਅਗਸਤ ਨੂੰ ਕਰਨਾਲ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸੀ। ਕਿਸਾਨ ਭਾਜਪਾ ਦੀ ਮੀਟਿੰਗ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਕਰਨਾਲ ਦੇ ਐੱਸ. ਡੀ. ਐੱਮ. ਆਯੁਸ਼ ਸਿਨਹਾ ਨੇ ਪੁਲਸ ਦੇ ਜਵਾਨਾਂ ਨੂੰ ਸੁਰੱਖਿਆ ਨੂੰ ਲੈ ਕੇ ਸਮਝਾ ਰਹੇ ਸਨ। ਉਨ੍ਹਾਂ ਨੇ ਪੁਲਸ ਨੂੰ ਕਿਹਾ ਸੀ ਕਿ ਜੇਕਰ ਕੋਈ ਵੀ ਸੁਰੱਖਿਆ ਘੇਰਾ ਤੋੜਦਾ ਹੈ ਤਾਂ ਉਸ ਦਾ ਸਿਰ ਭੰਨ ਦਿਓ। ਉਨ੍ਹਾਂ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਸ ਹੋ ਗਿਆ ਸੀ। ਵਿਵਾਦ ਮਗਰੋਂ ਹਰਿਆਣਾ ਸਰਕਾਰ ਨੇ ਆਯੁਸ਼ ਸਿਨਹਾ ਦਾ ਤਬਾਦਲਾ ਵਧੀਕ ਸਕੱਤਰ ਦੇ ਤੌਰ ’ਤੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਹਾਪੰਚਾਇਤ ’ਚ ਕਿਸਾਨਾਂ ਦਾ ਹਰਿਆਣਾ ਸਰਕਾਰ ਨੂੰ 6 ਸਤੰਬਰ ਤੱਕ ਅਲਟੀਮੇਟਮ, ਰੱਖੀਆਂ 3 ਮੰਗਾਂ