ਰਾਕੇਸ਼ ਟਿਕੈਤ ਦੇ ਹੰਝੂਆਂ ਦਾ ਅਸਰ ਬਰਕਰਾਰ, ਗਾਜ਼ੀਪੁਰ ’ਚ ਵੱਧ ਰਹੀ ਕਿਸਾਨਾਂ ਦੇ ਤੰਬੂਆਂ ਦੀ ਗਿਣਤੀ

Monday, Feb 01, 2021 - 03:41 PM (IST)

ਰਾਕੇਸ਼ ਟਿਕੈਤ ਦੇ ਹੰਝੂਆਂ ਦਾ ਅਸਰ ਬਰਕਰਾਰ, ਗਾਜ਼ੀਪੁਰ ’ਚ ਵੱਧ ਰਹੀ ਕਿਸਾਨਾਂ ਦੇ ਤੰਬੂਆਂ ਦੀ ਗਿਣਤੀ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਹੰਝੂਆਂ ਦਾ ਅਸਰ ਬਰਕਰਾਰ ਹੈ ਅਤੇ ਕਈ ਪੁਰਾਣੇ ਅਤੇ ਨਵੇਂ ਬੈਰੀਕੇਡਸ ਦੇ ਬਾਵਜੂਦ ਦਿੱਲੀ-ਉਤਰ ਪ੍ਰਦੇਸ਼ ਦੀ ਸਰਹੱਦ ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਦੇ ਤੰਬੂ ਲਗਾਤਾਰ ਵੱਧ ਰਹੇ ਹਨ। 

ਇਹ ਵੀ ਪੜ੍ਹੋ: ਲੋਕਤੰਤਰ ਦਾ ਮਜ਼ਾਕ ਬਣਾਏ ਜਾਣ ਤੋਂ ਬਾਅਦ ਕਿਸਾਨ ਅੰਦੋਲਨ ਲਈ ਰਾਜਨੀਤਕ ਸਮਰਥਨ ਲਿਆ : ਰਾਕੇਸ਼ ਟਿਕੈਤ

PunjabKesari

ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਨਵੰਬਰ ਦੇ ਆਖ਼ੀਰ ਤੋਂ ਜਾਰੀ ਕਿਸਾਨ ਅੰਦੋਲਨ ਦੀ ਗਤੀ ਗਣਤੰਤਰ ਦਿਵਸ ਦੇ ਦਿਨ ਦਿੱਲੀ ਵਿਚ ਟਰੈਕਟ ਪਰੇਡ ਵਿਚ ਹੋਈ ਹਿੰਸਾ ਦੇ ਬਾਅਦ ਰੁੱਕ ਹੀ ਗਈ ਸੀ ਅਤੇ ਅਜਿਹਾ ਲੱਗਣ ਲੱਗਾ ਸੀ ਕਿ ਇਹ ਸ਼ਾਂਤੀਪੂਰਨ ਅੰਦੋਲਨ ਆਪਣੇ ਅੰਤ ਵੱਲ ਵੱਧ ਰਿਹਾ ਹੈ ਪਰ ਅੰਦੋਲਨ ਦਾ ਇਹ ਹਸ਼ਰ ਦੇਖ ਕੇ ਕਿਸਾਨ ਨੇਤਾ ਟਿਕੈਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਹੰਝੂ ਨਹੀਂ ਰੋਕ ਸਕੇ ਅਤੇ ਰੋ ਪਏ, ਇੱਥੋਂ ਤੱਕ ਕਿ ਉਨ੍ਹਾਂ ਨੇ ਅੰਦੋਲਨ ਲਈ ਆਪਣੀ ਜਾਨ ਤੱਕ ਦੇਣ ਦੀ ਗੱਲ ਕਹਿ ਦਿੱਤੀ।

ਇਹ ਵੀ ਪੜ੍ਹੋ: ਵਿਰਾਟ-ਅਨੁਸ਼ਕਾ ਨੇ ਸਾਂਝੀ ਕੀਤੀ ਧੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਮ

PunjabKesari

ਉਨ੍ਹਾਂ ਦੇ ਹੰਝੂ ਵੇਖਣ ਦੇ ਬਾਅਦ ਅੰਦੋਲਨ ਫਿਰ ਆਪਣੀ ਰਾਹ ’ਤੇ ਪਰਤ ਰਿਹਾ ਹੈ ਅਤੇ ਤੇਜ਼ੀ ਨਾਲ ਕਿਸਾਨਾਂ ਗਿਣਤੀ ਅਤੇ ਉਨ੍ਹਾਂ ਦੇ ਤੰਬੂ ਵੱਧ ਰਹੇ ਹਨ। ਪ੍ਰਦਰਸ਼ਨ ਵਿਚ ਸ਼ਾਮਲ ਹੋਣ ਆਏ ਲੋਕ ਐਤਵਾਰ ਨੂੰ ਆਪਣੇ ਨੇਤਾ ਨਾਲ ਤਸਵੀਰਾਂ ਖਿਚਵਾਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ। ਉਥੇ ਹੀ ਭਾਕਿਊ ਨੇਤਾ ਟਿਕੈਤ ਆਪਣੇ ਸਮਰਥਕਾਂ ਅਤੇ ਮੀਡੀਆ ਨਾਲ ਮਿਲਣ ਵਿਚ ਰੁੱਝੇ ਰਹੇ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ : ਬਾਕਸਿੰਗ ਮੈਚ ਦੌਰਾਨ ਲੱਗੀ ਸੱਟ ਕਾਰਣ ਕਿੱਕ ਬਾਕਸਰ ਅਸਲਮ ਖਾਨ ਦੀ ਮੌਤ

PunjabKesari

ਭਾਕਿਊ ਦੇ ਇਕ ਮੈਂਬਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਟਿਕੈਤ ਦਿਨ ਵਿਚ ਮੁਸ਼ਕਲ ਨਾਲ 3 ਘੰਟੇ ਦੀ ਨੀਂਦ ਲੈ ਪਾ ਰਹੇ ਹਨ। ਉਨ੍ਹਾਂ ਕਿਹਾ, ‘ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਈ ਸੀ ਪਰ ਹੁਣ ਉਹ ਠੀਕ ਹਨ।’ ਸ਼੍ਰੋਮਣੀ ਅਕਾਲੀ ਦਲ  (ਸ਼ਿਅਦ) ਪ੍ਰਮੁੱਖ ਸੁਖਬੀਰ ਸਿੰਘ ਬਾਦਲ ਗਾਜ਼ੀਪੁਰ ਸਰਹੱਦ ’ਤੇ ਪੁੱਜੇ ਅਤੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ।

ਇਹ ਵੀ ਪੜ੍ਹੋ: ਮੋਦੀ ਦੇ ‘ਮਨ ਕੀ ਬਾਤ’ ’ਤੇ ਦੀਪਿਕਾ ਪਾਦੁਕੋਨ ਦਾ ਟਵੀਟ, ਦੁਨੀਆ ’ਚ ਦੇਖਣ ਤੋਂ ਪਹਿਲਾਂ ਖ਼ੁਦ ’ਚ ਲਿਆਓ ਉਹ ਬਦਲਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

 


author

cherry

Content Editor

Related News