ਕਿਰਨ ਦੇਵ ਬਣੇ ਭਾਜਪਾ ਦੀ ਛੱਤੀਸਗੜ੍ਹ ਇਕਾਈ ਦੇ ਪ੍ਰਧਾਨ

Thursday, Dec 21, 2023 - 08:11 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਗਦਲਪੁਰ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਕਿਰਨ ਸਿੰਘ ਨੂੰ ਪਾਰਟੀ ਦੀ ਛੱਤੀਸਗੜ੍ਹ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਜਾਰੀ ਇਕ ਅਧਿਕਾਰਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਅਨੁਸਾਰ ਕਿਰਨ ਸਿੰਘ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।

ਉਹ ਹਾਲ ਹੀ ’ਚ ਸੂਬਾ ਸਰਕਾਰ ’ਚ ਉਪ-ਮੁੱਖ ਮੰਤਰੀ ਬਣਾਏ ਗਏ ਅਰੁਣ ਸਾਓ ਦੀ ਥਾਂ ਲੈਣਗੇ। ਜਗਦਲਪੁਰ ਬਸਤਰ ਡਿਵੀਜ਼ਨ ਦੀ ਇਕਲੌਤੀ ਸੀਟ ਹੈ ਜੋ ਅਣਰਾਖਵੀਂ ਹੈ। ਕਿਰਨ ਸਿੰਘ ਜਗਦਲਪੁਰ ਨਗਰ ਨਿਗਮ ਦੇ ਮੇਅਰ ਰਹਿ ਚੁੱਕੇ ਹਨ।


Rakesh

Content Editor

Related News