ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਤੋਂ ਬਾਅਦ ਮੁਅੱਤਲ ਕੀਤੇ 12 ਟ੍ਰੈਕਮੈਨਾਂ ਦੀ ਫਿਰ ਹੋਈ ਨਿਯੁਕਤੀ

Thursday, Nov 16, 2017 - 11:49 PM (IST)

ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਤੋਂ ਬਾਅਦ ਮੁਅੱਤਲ ਕੀਤੇ 12 ਟ੍ਰੈਕਮੈਨਾਂ ਦੀ ਫਿਰ ਹੋਈ ਨਿਯੁਕਤੀ

ਨਵੀਂ ਦਿੱਲੀ— ਅਗਸਤ ਦੇ ਮਹੀਨੇ 'ਚ ਉਤਰ ਪ੍ਰਦੇਸ਼ ਦੇ ਮੁਜੱਫਰਨਗਰ 'ਚ ਖਤੌਲੀ ਨੇੜੇ ਕਲਿੰਗ-ਉਤਕਲ ਐਕਸਪ੍ਰੈਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ 'ਚ ਪੁਰੀ ਤੋਂ ਹਰਿਦੁਆਰ ਜਾ ਰਹੀ ਟਰੇਨ ਦੇ 14 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ ਸਨ, ਜਿਸ ਕਾਰਨ 23 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 81 ਲੋਕ ਗੰਭੀਰ ਜਖ਼ਮੀ ਹੋਏ ਸਨ। ਇਸ ਕਾਰਨ ਰੇਲਵੇ ਨੇ 12 ਟਰੈਕਮੈਨਾਂ ਨੂੰ ਮੁਅੱਤਲ ਕਰ ਦਿੱਤਾ ਸੀ। ਵੀਰਵਾਰ ਨੂੰ ਇਨ੍ਹਾਂ 12 ਟ੍ਰੈਕਮੈਨਾਂ ਨੂੰ ਦੁਬਾਰਾ ਨੌਕਰੀ 'ਤੇ ਚੜਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਹਾਦਸਾ ਸਿਰਫ ਲਾਪਰਵਾਈ ਦਾ ਨਤੀਜਾ ਸੀ ਪਰ ਹੁਣ ਬਿਨਾ ਕਿਸੇ ਸਖ਼ਤ ਕਾਰਵਾਈ ਦੇ ਖਤੌਲੀ ਟਰੇਨ ਦੁਰਘਟਨਾ ਦੇ ਸਾਰੇ ਟ੍ਰੈਕਮੈਂਨਜ਼ ਨੂੰ ਵਾਪਸ ਨੌਕਰੀ 'ਤੇ ਬੁਲਾਉਣ ਦੀ ਖਬਰ ਮਿਲੀ ਹੈ। 
ਇਸ ਹਾਦਸੇ 'ਚ ਕਮਿਸ਼ਨਰ ਰੇਲਵੇ ਸੇਫਟੀ ਦੀ ਜਾਂਚ 'ਚ ਵੀ ਮਨੁੱਖੀ ਗਲਤੀ ਦੱਸਿਆ ਗਿਆ ਸੀ। ਖਤੌਲੀ 'ਚ ਬਿਨਾ ਬਲਾਕ ਲਈ ਟ੍ਰੈਕ ਨੂੰ ਕੱਟ ਦਿੱਤਾ ਗਿਆ ਸੀ ਅਤੇ ਹੁਣ ਨੌਕਰੀ 'ਚ ਵਾਪਸ ਲੈਣ ਦਾ ਮਤਲਬ ਇਹ ਹੈ ਕਿ ਉਸ ਭਿਆਨਕ ਹਾਦਸੇ 'ਚ ਮਾਰੇ ਗਏ 23 ਲੋਕਾਂ ਦੀ ਮੌਤ ਲਈ ਇਨ੍ਹਾਂ 'ਚੋਂ ਕੋਈ ਜ਼ਿੰਮੇਵਾਰ ਨਹੀਂ ਹੈ।
ਇਸ ਹਾਦਸੇ ਤੋਂ ਬਾਅਦ ਮੈਂਬਰ ਇੰਜੀਨਅਰਿੰਗ, ਜੀ. ਐਮ. ਨਾਰਥਰਨ ਰੇਲਵੇ ਅਤੇ ਡੀ. ਆਰ. ਐਮ. ਦਿੱਲੀ ਨੂੰ ਛੁੱਟੀ 'ਤੇ ਭੇਜਿਆ ਗਿਆ ਸੀ ਪਰ ਉਨ੍ਹਾਂ ਸਾਰੇ ਲੋਕਾਂ ਨੂੰ ਪਹਿਲਾਂ ਹੀ ਵਾਪਸ ਬੁਲਾਇਆ ਜਾ ਚੁਕਿਆ ਹੈ। ਇਨ੍ਹਾਂ ਸਾਰਿਆਂ ਲੋਕਾਂ ਨੂੰ ਰਿਮੂਵਲ ਫਰਾਮ ਸਰਵਿਸ ਦਾ ਹੁਕਮ ਵੀ ਅੱਜ ਵਾਪਸ ਲੈ ਲਿਆ ਗਿਆ ਹੈ।


Related News