ਗਊ ਰੱਖਿਆ ਦੇ ਨਾਂ 'ਤੇ ਹੱਤਿਆ ਕਰਨਾ ਹਿੰਦੂ ਧਰਮ ਦੇ ਖਿਲਾਫ: ਸ਼ਿਵਸੈਨਾ

Tuesday, Jul 04, 2017 - 04:59 PM (IST)

ਮੁੰਬਈ—ਸ਼ਿਵਸੈਨਾ ਨੇ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਦੀ ਜਾਨ ਲਏ ਜਾਣ ਨੂੰ ਹਿੰਦੂ ਧਰਮ ਦੇ ਖਿਲਾਫ ਦੱਸਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਬੇਨਤੀ ਕੀਤੀ ਹੈ ਕਿ ਉਹ ਗਾਂ ਦੇ ਮਾਸ 'ਤੇ ਇਕ ਰਾਸ਼ਟਰੀ ਨੀਤੀ ਪੇਸ਼ ਕਰਨ। ਭਾਜਪਾ ਸ਼ਾਸਿਤ ਝਾਰਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਕਾਰਨ ਵਿਰੋਧ ਪ੍ਰਦਰਸ਼ਨ ਹੋਏ ਹਨ। ਸ਼ਿਵਸੈਨਾ ਦੇ ਮੁੱਖ ਪੱਤਰ ਸੰਮਨਾ 'ਚ ਲੁਕੇ ਇਕ ਸੰਪਾਦਕੀ 'ਚ ਕਿਹਾ ਕਿ ਗਾਂ ਦੇ ਮਾਸ ਦਾ ਮਾਮਲਾ ਖਾਣ ਦੀਆਂ ਆਦਤਾਂ, ਕਾਰੋਬਾਰ ਅਤੇ ਰੋਜ਼ਗਾਰ ਨਾਲ ਜੁੜਿਆ ਹੈ। ਇਸ ਲਈ ਇਸ ਮਾਮਲੇ 'ਤੇ ਇਕ ਰਾਸ਼ਟਰੀ ਨੀਤੀ ਹੋਣੀ ਚਾਹੀਦੀ। ਪਾਰਟੀ ਨੇ ਕਿਹਾ ਕਿ ਗਾਂ ਰੱਖਿਆ ਕਰਨ ਵਾਲੇ ਲੋਕ ਕੱਲ੍ਹ ਤੱਕ ਹਿੰਦੂ ਸੀ ਪਰ ਉਹ ਅੱਜ ਹਥਿਆਰੇ ਬਣ ਗਏ ਹਨ।
ਮੋਦੀ ਨੇ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਦੀ ਹੱਤਿਆ ਕਰਨ ਵਾਲੇ ਸਵੈ ਗਊ ਰੱਖਿਆ ਨੂੰ ਪਿਛਲੇ ਹਫਤੇ ਇਕ ਸਖਤ ਸੰਦੇਸ਼ ਦਿੱਤਾ ਸੀ ਕਿ ਗਾਂ ਦੀ ਰੱਖਿਆ ਦੇ ਨਾਂ 'ਤੇ ਲੋਕਾਂ ਦੀ ਹੱਤਿਆ ਕਰਨਾ ਸਵੀਕਾਰ ਨਹੀਂ ਹੈ। ਸ਼ਿਵਸੈਨਾ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਦੇ ਅਪਣਾਏ ਰਵੱਈਏ ਦਾ ਸੁਆਗਤ ਕਰਦੇ ਹਾਂ। ਕਿਸੇ ਨੂੰ ਵੀ ਗਾਂ ਰੱਖਿਆ ਦੇ ਨਾਂ 'ਤੇ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ। ਭਾਜਪਾ ਪ੍ਰਮੁੱਖ ਅਮਿਤ ਸ਼ਾਹ ਨੇ ਹਾਲ 'ਚ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਗੰਭੀਰ ਕਰਾਰ ਦਿੱਤਾ ਸੀ, ਪਰ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਭੀੜ ਵੱਲੋਂ ਹੱਤਿਆ ਦੀਆਂ ਘਟਨਾਵਾਂ ਰਾਜਗ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਦੀ ਤੁਲਨਾ 'ਚ ਪਹਿਲਾਂ ਦੀਆਂ ਸਰਕਾਰਾਂ 'ਚ ਵਧ ਹੋਇਆ ਸੀ।


Related News