ਸੋਸ਼ਲ ਮੀਡੀਆ ਸਟਾਰ Kili Paul ਨੇ ਲੋਕਾਂ ਦੇ ਦਿਲਾਂ ’ਚ ਬਣਾਈ ਖ਼ਾਸ ਥਾਂ, ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਤ

Tuesday, Feb 22, 2022 - 03:18 PM (IST)

ਸੋਸ਼ਲ ਮੀਡੀਆ ਸਟਾਰ Kili Paul ਨੇ ਲੋਕਾਂ ਦੇ ਦਿਲਾਂ ’ਚ ਬਣਾਈ ਖ਼ਾਸ ਥਾਂ, ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਤ

ਨਵੀਂ ਦਿੱਲੀ— ਬਾਲੀਵੁੱਡ ਦੇ ਸੁਪਰਹਿੱਟ ਗਾਣਿਆਂ ’ਤੇ ਵੱਖਰੇ ਅੰਦਾਜ਼ ’ਚ ਲੋਕਾਂ ਦੇ ਦਿਲ ਜਿੱਤਣ ਵਾਲੇ ਤੰਜ਼ਾਨੀਆ ਦੇ ਭਰਾ-ਭੈਣ ਕਿਲੀ ਪਾਲ ਅਤੇ ਨੀਮਾ ਪਾਲ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹੋ ਚੁੱਕੇ ਹਨ। ਇਨ੍ਹਾਂ ਦੇ ਵੀਡੀਓਜ਼ ਭਾਰਤ ’ਚ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਤੰਜ਼ਾਨੀਆ ’ਚ ਰਹਿੰਦੇ ਹੋਏ ਇਹ ਦੋਵੇਂ ਭਾਰਤੀਆਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ, ਦੋਹਾਂ ਨੇ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ। ਹੁਣ ਕਿਲੀ ਪਾਲ ਨੂੰ ਤੰਜ਼ਾਨੀਆ ਵਿਚ ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਤ ਕੀਤਾ ਗਿਆ ਹੈ। ਦਰਅਸਲ ਕਿਲੀ ਪਾਲ ਅਤੇ ਉਸ ਦੀ ਭੈਣ ਨੀਮਾ ਅਕਸਰ ਮਸ਼ਹੂਰ ਬਾਲੀਵੁੱਡ ਗੀਤਾਂ ’ਤੇ ਆਪਣੀ ਲਿਪ-ਸਿੰਕ ਕਰਦੇ ਹੋਏ ਵੀਡੀਓ ਸ਼ੇਅਰ ਕਰਦੇ ਹਨ। ਭੈਣ-ਭਰਾ ਦੀ ਜੋੜੀ ਨੂੰ ਕਿਆਰਾ ਅਡਵਾਨੀ, ਸਿਧਾਰਥ ਮਲਹੋਰਤਾ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤ ਲਏ ਹਨ।

PunjabKesari

 

ਓਧਰ ਭਾਰਤੀ ਡਿਪਲੋਮੈਟ ਬਿਆਨਾ ਪ੍ਰਧਾਨ ਨੇ ਤੰਜ਼ਾਨੀਆ ’ਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦਾ ਦੌਰਾ ਕਰਨ ਵਾਲੇ ਕਿਲੀ ਪਾਲ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਕਿਲੀ ਪਾਲ ਅਤੇ ਉਨ੍ਹਾਂ ਦੀ ਭੈਣ ਨੀਮਾ ਅਕਸਰ ਆਪਣੀਆਂ ਲਿਪ-ਸਿੰਕ ਕਰਦੇ ਹੋਏ ਵੀਡੀਓ ਸ਼ੇਅਰ ਕਰਦੇ ਹਨ। 

 
 
 
 
 
 
 
 
 
 
 
 
 
 
 

A post shared by Kili Paul (@kili_paul)

 

ਬਿਆਨਾ ਪ੍ਰਧਾਨ ਨੇ ਟਵਿੱਟਰ ’ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘‘ਅੱਜ @IndiainTanzania ’ਚ ਇਕ ਖ਼ਾਸ ਦਿਨ ਸੀ; ਜਿੱਥੇ ਮਸ਼ਹੂਰ ਤੰਜ਼ਾਨੀਆਈ ਕਲਾਕਾਰ ਕਿਲੀ ਪਾਲ ਨੇ ਆਪਣੇ ਵੀਡੀਓ ਲਈ ਲੋਕਪਿ੍ਰਅ ਭਾਰਤੀ ਫਿਲਮੀ ਗੀਤਾਂ #IndiaTanzania ’ਤੇ ਲਿਪ-ਸਿੰਕ ਕਰਨ ਲਈ ਭਾਰਤ ’ਚ ਲੱਖਾਂ ਦਿਲ ਜਿੱਤੇ ਹਨ।

 
 
 
 
 
 
 
 
 
 
 
 
 
 
 

A post shared by Kili Paul (@kili_paul)

 

ਦੱਸ ਦੇਈਏ ਕਿ ਇੰਸਟਾਗ੍ਰਾਮ ’ਤੇ ਕਿਲੀ ਪਾਲ ਦੇ 2.2 ਮਿਲੀਅਨ ਫਾਲੋਅਰਜ਼ ਹਨ। ਅਭਿਨੇਤਾ ਆਯੁਸ਼ਮਾਨ ਖੁਰਾਨਾ, ਗੁਲ ਪਨਾਗ, ਰਿਚਾ ਚੱਢਾ ਅਤੇ ਕਈ ਹੋਰ ਸ਼ਖਸੀਅਤਾਂ ਵੀ ਉਨ੍ਹਾਂ ਨੂੰ ਫਾਲੋਅ ਕਰਦੇ ਹਨ। ਉੱਥੇ ਹੀ ਇੰਸਟਾਗ੍ਰਾਮ ’ਤੇ ਕਿਲੀ ਨਾ ਸਿਰਫ ਲੋਕਪਿ੍ਰਅ ਬਾਲੀਵੁੱਡ ਗਾਣਿਆਂ ’ਤੇ ਲਿਪ-ਸਿੰਕ ਕਰਦੇ ਹਨ, ਸਗੋਂ ਉਨ੍ਹਾਂ ਨੂੰ ਆਪਣੇ ਡਾਸਿੰਗ ਸਕਿਲਸ ਨੂੰ ਵੀ ਵਿਖਾਉਣਾ ਪਸੰਦ ਹੈ। 

 
 
 
 
 
 
 
 
 
 
 
 
 
 
 

A post shared by Kili Paul (@kili_paul)

 


author

Tanu

Content Editor

Related News