ਮੱਧ ਪ੍ਰਦੇਸ਼ 'ਚ ਅਗਵਾ ਕੀਤੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ

Sunday, Feb 24, 2019 - 10:12 AM (IST)

ਮੱਧ ਪ੍ਰਦੇਸ਼ 'ਚ ਅਗਵਾ ਕੀਤੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ

ਚਿਤਰਕੂਟ- ਮੱਧ ਪ੍ਰਦੇਸ਼ ਦੇ ਚਿਤਰਕੂਟ ਜ਼ਿਲੇ ਦੇ ਸਰਹੱਦੀ ਇਲਾਕੇ 'ਚ ਅਗਵਾ ਕੀਤੇ ਗਏ ਦੋ ਬੱਚਿਆਂ ਦੀਆਂ ਮ੍ਰਿਤਕ ਲਾਸ਼ਾਂ ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਯਮੁਨਾ ਨਦੀ 'ਚੋਂ ਮਿਲੀਆਂ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ। ਰਿਪੋਰਟ ਮੁਤਾਬਕ 12 ਫਰਵਰੀ ਨੂੰ ਦਿਨ ਦਿਹਾੜੇ ਮੱਧ ਪ੍ਰਦੇਸ਼ ਦੇ ਤੇਲ ਵਪਾਰੀ ਦੇ ਦੋ ਜੁੜਵੇ ਬੱਚੇ ਸ਼ਿਵਾਂਗ ਅਤੇ ਦੇਵਾਂਗ ਨੂੰ ਅਗਵਾ ਕੀਤਾ ਸੀ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਪੁਲਸ ਬੱਚਿਆਂ ਨੂੰ ਲੱਭਣ 'ਚ ਅਸਫਲ ਰਹੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਐੱਸ. ਟੀ. ਐੱਫ. ਨੂੰ ਸੌਂਪੀ ਗਈ ਪਰ 25 ਲੱਖ ਰੁਪਏ ਫਿਰੌਤੀ ਦੇਣ 'ਤੇ ਵੀ ਬੱਚਿਆਂ ਦੀ ਜਾਨ ਨਹੀਂ ਬਚਾਈ ਗਈ। ਪੁਲਸ ਨੇ ਇਸ ਮਾਮਲੇ ਸੰਬੰਧੀ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਅਤੇ ਪੁੱਛ-ਗਿੱਛ ਵੀ ਕੀਤੀ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।


author

Iqbalkaur

Content Editor

Related News