''''ਭਾਰਤ ਹੱਥੋਂ ਸਾਰੀਆਂ ਜੰਗਾਂ ''ਚ ਸਾਨੂੰ ਮਿਲੀ ਹਾਰ..!'''', ਪਾਕਿ ਰੱਖਿਆ ਮੰਤਰੀ ਦੇ ਕਬੂਲਨਾਮੇ ਦੀ ਵੀਡੀਓ ਵਾਇਰਲ
Saturday, Jan 10, 2026 - 09:51 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਦੀ ਇਕ ਵੀਡੀਓ ਇੰਟਰਨੈੱਟ ’ਤੇ ਮੁੜ ਸਾਹਮਣੇ ਆਈ ਹੈ, ਜਿਸ ਵਿਚ ਉਹ ਇਹ ਮੰਨਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਵਿਰੁੱਧ ਸਾਰੀਆਂ ਜੰਗਾਂ ਹਾਰੀਆਂ ਹਨ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਇਕ ਹੈਰਾਨ ਕਰਨ ਵਾਲੇ ਕਬੂਲਨਾਮੇ ਵਿਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਵਿਰੁੱਧ ਸਾਰੀਆਂ ਜੰਗਾਂ ਹਾਰੀਆਂ ਹਨ, ਜਿਨ੍ਹਾਂ ’ਚ 1965, 1971, ਸਿਆਚਿਨ ਅਤੇ ਕਾਰਗਿਲ ਸ਼ਾਮਲ ਹਨ।
ਵੀਡੀਓ ਵਿਚ ਅਜਿਹਾ ਲੱਗਦਾ ਹੈ ਕਿ ਆਸਿਫ਼ ਇਕ ਇੰਟਰਵਿਊ ਦੇ ਰਹੇ ਹਨ, ਜਿਸ ਵਿਚ ਉਹ ਤਤਕਾਲੀ ਸਰਕਾਰ ਦਾ ਬਚਾਅ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿਵੇਂ ਇਕ ਸ਼ਾਸਨ (ਵਿਰੋਧੀ ਧਿਰ), ਜਿਸ ਨੇ ਲੱਗਭਗ 33 ਸਾਲਾਂ ਤੱਕ ਪਾਕਿਸਤਾਨ ’ਤੇ ਰਾਜ ਕੀਤਾ, ਨੇ ਭਾਰਤ ਅਤੇ ਹੋਰ ਦੇਸ਼ਾਂ ਵਿਰੁੱਧ ਕਈ ਜੰਗਾਂ ਹਾਰੀਆਂ।
