'ਆਸਟ੍ਰੇਲੀਆ ਜੇਲ੍ਹ 'ਚ ਬੰਦ ਹਰਿਆਣੇ ਦੇ ਨੌਜਵਾਨ ਦੀ ਰਿਹਾਈ ਲਈ ਜੈਸ਼ੰਕਰ ਕਰਨ ਦਖ਼ਲਅੰਦਾਜ਼ੀ'

Thursday, Jun 24, 2021 - 11:21 AM (IST)

'ਆਸਟ੍ਰੇਲੀਆ ਜੇਲ੍ਹ 'ਚ ਬੰਦ ਹਰਿਆਣੇ ਦੇ ਨੌਜਵਾਨ ਦੀ ਰਿਹਾਈ ਲਈ ਜੈਸ਼ੰਕਰ ਕਰਨ ਦਖ਼ਲਅੰਦਾਜ਼ੀ'

ਜੀਂਦ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕਰ ਕੇ ਆਸਟ੍ਰੇਲੀਆ ਦੀ ਇਕ ਜੇਲ੍ਹ 'ਚ ਬੰਦ ਸੂਬੇ ਦੇ ਇਕ ਨੌਜਵਾਨ ਦੀ ਰਿਹਾਈ ਲਈ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਨ ਲਈ ਕਿਹਾ ਹੈ। ਰੋਰ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਜੂਦ ਦੀ ਰਿਹਾਈ ਲਈ ਕਰਨਾਲ ਅਤੇ ਹਰਿਆਣਾ ਜ਼ਿਲ੍ਹਿਆਂ 'ਚ ਪ੍ਰਦਰਸ਼ਨ ਹੋਏ ਹਨ। ਸੂਬੇ ਦੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਡਾਇਰੈਕਟੋਰੇਟ ਤੋਂ ਇਕ ਟਵੀਟ 'ਚ ਕਿਹਾ ਗਿਆ,''ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕਰ ਕੇ ਹਰਿਆਣਵੀ ਨੌਜਵਾਨ ਵਿਸ਼ਾਲ ਜੂਦ ਦੀ ਰਿਹਾਈ ਯਕੀਨੀ ਕਰਨ ਲਈ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਨ ਲਈ ਕਿਹਾ ਹੈ, ਜੋ ਫ਼ਿਲਹਾਲ ਆਸਟ੍ਰੇਲੀਆਦੀ ਜੇਲ੍ਹ 'ਚ ਬੰਦ ਹਨ।''

PunjabKesariਟਵੀਟ 'ਚ ਕਿਹਾ ਗਿਆ,''ਸਿਡਨੀ 'ਚ ਤਿਰੰਗੇ ਦੇ ਮਾਣ ਲਈ, ਹਰਿਆਣਾ ਦੇ ਨੌਜਵਾਨ ਵਿਸ਼ਾਲ ਜੂਦ ਨੇ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਦ੍ਰਿੜਤਾ ਨਾਲ ਲੜਾਈ ਕੀਤੀ ਅਤੇ ਤਿਰੰਗੇ ਦਾ ਅਪਮਾਨ ਨਹੀਂ ਹੋਣ ਦਿੱਤਾ।'' ਇਸ 'ਚ ਕਿਹਾ ਗਿਆ,''ਵਿਸ਼ਾਲ ਦੇ ਸਮਰਥਨ 'ਚ ਆਸਟ੍ਰੇਲੀਆ 'ਚ ਕਈ ਸਾਰੇ ਪ੍ਰਦਰਸ਼ਨ ਹੋ ਰਹੇ ਹਨ। ਵਿਸ਼ਾਲ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਰਾਸ਼ਟਰ ਵਿਰੋਧੀ ਤਾਕਤਾਂ ਨੇ ਉਸ ਨੂੰ ਕੁੱਟਿਆ ਅਤੇ ਬਾਅਦ 'ਚ ਇਕ ਝੂਠੇ ਮਾਮਲੇ 'ਚ ਉਸ ਨੂੰ ਫਸਾਇਆ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਟਵੀਟ 'ਚ ਇਹ ਵੀ ਦੱਸਿਆ ਗਿਆ ਕਿ ਜੈਸ਼ੰਕਰ ਨੇ ਨੌਜਵਾਨ ਦੀ ਰਿਹਾਈ ਲਈ ਕਦਮ ਚੁੱਕਣ ਨੂੰ ਲੈ ਕੇ ਖੱਟੜ ਨੂੰ ਭਰੋਸਾ ਦਿਵਾਇਆ ਹੈ।


author

DIsha

Content Editor

Related News