ਹਰਿਆਣਾ : ਖੱਟੜ ਨੇ ਸਿਰਸਾ-ਓਢਾਂ-ਜਲਾਲਆਨਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Sunday, May 14, 2023 - 02:43 PM (IST)
ਸਿਰਸਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਸਿਰਸਾ ਜ਼ਿਲ੍ਹਾ ਦੇ ਜਗਮਾਲਵਾਲੀ ਪਿੰਡ 'ਚ ਸਿਰਸਾ-ਓਢਾਂ-ਜਲਾਲਆਨਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਖੱਟੜ ਨੇ ਕਿਹਾ ਕਿ ਸਾਡੀ ਸਰਕਾਰ ਦਾ ਫਰਜ਼ ਆਮ ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਹੈ। ਇਸੇ ਫਰਜ਼ ਨੂੰ ਪੂਰਾ ਕਰਦੇ ਹੋਏ ਸਿਰਸਾ-ਓਢਾਂ-ਜਲਾਲਆਨਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਮੁੱਖ ਮੰਤਰੀ ਨੂੰ ਸ਼ਨੀਵਾਰ ਜਨਸੰਵਾਦ ਦੌਰਾਨ ਪਿੰਡ ਜਲਾਲਆਨਾ ਦੇ ਇਕ ਵਿਅਕਤੀ ਨੇ ਬੱਸ ਸੇਵਾ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਹੋ ਰਹੀ ਅਸੁਵਿਧਾ ਤੋਂ ਜਾਣੂ ਕਰਵਾਇਆ ਸੀ। ਇਸ ਦਾ ਨੋਟਿਸ ਲੈਂਦਿਆਂ ਐਤਵਾਰ ਨੂੰ ਜਲਾਲਆਨਾ ਤੋਂ ਓਢਾਂ ਤਕ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।