Fact Check : ਖੜਗੇ ਨੇ ਕਾਂਗਰਸ ਖ਼ਤਮ ਹੋਣ ਦੀ ਗੱਲ ਨਹੀਂ ਕਹੀ... ਐਡਿਟਿਡ ਵੀਡੀਓ ਵਾਇਰਲ

05/23/2024 6:16:58 PM

Fact Check By Factcrescendo

ਲੋਕ ਸਭਾ ਚੋਣਾਂ ਦੀ ਵੋਟਿੰਗ ਵਿਚਾਲੇ ਸੋਸ਼ਲ ਮੀਡੀਆ 'ਤੇ ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਕਾਂਗਰਸ ਖ਼ਤਮ ਹੋ ਗਈ, ਕਾਂਗਰਸ ਮਰ ਗਈ ਅਤੇ ਹੁਣ ਕਾਂਗਰਸ ਤੁਹਾਨੂੰ ਕਿਤੇ ਨਹੀਂ ਦਿਸੇਗੀ। ਵਾਇਰਲ ਵੀਡੀਓ ਨਾਲ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਕਾਂਗਰਸ ਖ਼ਤਮ ਹੋਣ ਨੂੰ ਲੈ ਕੇ ਬਿਆਨ ਦਿੱਤਾ ਹੈ, ਯੂਜ਼ਰਸ ਤੰਜ ਕੱਸਦੇ ਹੋਏ ਪੋਸਟ ਨੂੰ ਸ਼ੇਅਰ ਕਰ ਰਹੇ ਹਨ। ਵਾਇਰਲ ਵੀਡੀਓ ਨਾਲ ਲਿਖਿਆ ਹੈ-ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਵੱਲੋਂ ਕਾਂਗਰਸ ਦਾ ਅੰਤਿਮ ਸੰਸਕਾਰ ਤੈਅ ਹੈ। 

ਖੋਜ ਤੋਂ ਪਤਾ ਲੱਗਦਾ ਹੈ ਕਿ...
ਪੜਤਾਲ ਦੀ ਸ਼ੁਰੂਆਤ 'ਚ ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਸੱਚ 'ਚ ਅਜਿਹਾ ਕਿਹਾ ਸੀ ਜਾਂ ਨਹੀਂ, ਇਸ ਲਈ ਅਸੀਂ ਵਾਇਰਲ ਵੀਡੀਓ ਦੇ ਕੀ-ਫ੍ਰੇਮਸ ਨੂੰ ਗੂਗਲ ਇਮੇਜ 'ਤੇ ਰਿਵਰਸ ਸਰਚ ਕੀਤਾ। ਨਾਲ ਹੀ ਕੀ-ਵਰਡਸ ਦੀ ਮਦਦ ਲਈ। ਨਤੀਜੇ 'ਚ ਵਾਇਰਲ ਵੀਡੀਓ ਸਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੂਟਿਊਬ ਚੈਨਲ 'ਤੇ ਮਿਲਿਆ। ਇਹ ਵੀਡੀਓ 3 ਮਈ 2024 ਨੂੰ ਅਪਲੋਡ ਕੀਤਾ ਗਿਆ ਸੀ। 


ਜਾਣਕਾਰੀ ਮੁਤਾਬਕ, ਵੀਡੀਓ ਅਹਿਮਦਾਬਾਦ, ਗੁਜਰਾਤ ਦਾ ਸੀ, ਜਿੱਥੇ ਇਕ ਰੈਲੀ ਨੂੰ ਖੜਗੇ ਨੇ ਸੰਬੋਧਨ ਕੀਤਾ ਸੀ। ਵੀਡੀਓ ਨੂੰ 12 ਮਿੰਟ 13 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ, ਜਿਸ ’ਚ ਖੜਗੇ ਕਹਿੰਦੇ ਹਨ ਕਿ ਅਹਿਮਦਾਬਾਦ ਇਕ ਨਾਮੀ ਸ਼ਹਿਰ ਹੈ... ਇੱਥੇ ਮਹਾਤਮਾ ਗਾਂਧੀ ਜੀ, ਸਰਦਾਰ ਪਟੇਲ ਜੀ ਦੇ ਨਾਲ ਹੋਰ ਮਹਾਨ ਨੇਤਾ ਵੀ ਇਸੇ ਧਰਤੀ 'ਤੇ ਪੈਦਾ ਹੋਏ... ਅਤੇ ਉਨ੍ਹਾਂ ਗੁਜਰਾਤ ਨੂੰ ਮਹਾਨ ਬਣਾਇਆ... ਗਾਂਧੀ ਜੀ, ਸਰਦਾਰ ਪਟੇਲ ਅਤੇ ਬੀਠਲ ਭਾਈ ਪਟੇਲ ਤੋਂ ਲੈ ਕੇ ਸਾਰੇ ਦਿੱਗਜ ਨੇਤਾਵਾਂ ਨੇ ਦੇਸ਼ ਨੂੰ ਮਹਾਨ ਬਣਾਇਆ ਅਤੇ ਇਸ ’ਚ ਸਾਡੀ ਕਾਂਗਰਸ ਪਾਰਟੀ ਦੇ ਤਿੰਨ ਪ੍ਰਧਾਨ ਬਣੇ... ਸਰਦਾਰ ਪਟੇਲ ਅਤੇ ਮਹਾਤਮਾ ਗਾਂਧੀ ਜੀ, ਯੂ. ਐੱਨ ਡੇਬਰ ਇਨ੍ਹਾਂ ਸਾਰੇ ਲੋਕਾਂ ਨੇ ਪਾਰਟੀ ਨੂੰ ਮਜ਼ਬੂਤ ਕੀਤਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਕਾਂਗਰਸ ਪਾਰਟੀ ਦੀ ਬੁਨਿਆਦ ਹੈ, ਉਹ ਬੁਨਿਆਦ ਅਹਿਮਦਾਬਾਦ 'ਚ ਵੱਡੀ ਮਜ਼ਬੂਤ ਹੈ। ਇਸ ਨੂੰ ਕੋਈ ਕੱਢ ਨਹੀਂ ਸਕਦਾ... ਅਤੇ ਕੋਈ ਹਿੰਮਤ ਵੀ ਨਹੀਂ ਕਰ ਸਕਦਾ ਕਿ ਕਾਂਗਰਸ ਨੂੰ ਖ਼ਤਮ ਕਰਨ ਦੀ।

ਕੁਝ ਲੋਕ ਗੱਲ ਕਰਦੇ ਹਨ ਕਾਂਗਰਸ ਖ਼ਤਮ ਹੋ ਗਈ...ਕਾਂਗਰਸ ਮਰ ਗਈ...ਅਤੇ ਕਾਂਗਰਸ ਤੁਹਾਨੂੰ ਕਿਤੇ ਨਹੀਂ ਦਿਸੇਗੀ... ਅਜਿਹੀਆਂ ਇੱਥੋਂ ਦੇ ਨੇਤਾ ਲੋਕ ਗੱਲਾਂ ਕਰਦੇ ਹਨ। ਮੈਂ ਸਿਰਫ਼ ਉਨ੍ਹਾਂ ਨੂੰ ਏਨਾ ਹੀ ਪੁੱਛਦਾ ਹਾਂ...ਇਹ ਅਹਿਮਦਾਬਾਦ ਮਹਾਤਮਾ ਗਾਂਧੀ ਜੀ ਦੀ ਪਵਿੱਤਰ ਸਥਾਨ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਚਾਰਧਾਰਾ ਦੇ ਲੋਕ ਪੈਦਾ ਹੋ ਗਏ ਹਨ, ਜਿਹੜੇ ਗਾਂਧੀ ਜੀ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਦੀ ਸੋਚ ਰਹੇ ਹਨ। 


ਅੱਗੇ ਅਸੀਂ ਵਾਇਰਲ ਵੀਡੀਓ ਅਤੇ ਇਸ ’ਚ ਮਿਲੇ ਵੀਡੀਓ ਦਾ ਵਿਸ਼ਲੇਸ਼ਣ ਕੀਤਾ। ਜਿਸ ’ਚ ਇਹ ਸਪੱਸ਼ਟ ਹੁੰਦਾ ਹੈ ਕਿ ਮਲਿੱਕਾਰਜੁਨ ਖੜਗੇ ਦਾ ਬਿਆਨ ਤੋੜ-ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ।

ਸਿੱਟਾ
ਤੱਥਾਂ ਦੀ ਜਾਂਚ ਤੋਂ ਬਾਅਦ ਅਸੀਂ ਪਾਇਆ ਕਿ ਸਪੱਸ਼ਟ ਹੈ ਕਿ ਮਲਿੱਕਾਰਜੁਨ ਖੜਗੇ ਦਾ ਬਿਆਨ ਤੋੜ-ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਬਿਆਨ ਅੱਧਾ-ਅਧੂਰਾ ਹੈ ਅਤੇ ਇਸ ਨੂੰ ਸੁਣ ਕੇ ਭਰਮ ਪੈਦਾ ਹੁੰਦਾ ਹੈ। ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ factcrescendo ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Anuradha

Content Editor

Related News