ਕੇ.ਸੀ. ਤਿਆਗੀ ਨੇ ਤੇਜਸਵੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Wednesday, Jul 26, 2017 - 04:33 PM (IST)

ਬਿਹਾਰ—ਮਹਾਗਠਜੋੜ 'ਚ ਸਿਆਸੀ ਯੁੱਧ ਦੇ ਚਲਦੇ ਜ਼ੁਬਾਨੀ ਜੰਗ ਫਿਰ ਤੋਂ ਸ਼ੁਰੂ ਹੋ ਗਈ ਹੈ। ਜਨਤਾ ਦੇ ਪ੍ਰਧਾਨ ਮਹਾ ਸਕੱਤਰ ਕੇ.ਸੀ. ਤਿਆਗੀ ਨੇ ਉਪ ਮੁੱਖ ਮੰਤਰੀ ਤੇਜਸਵੀ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਤੇਜਸਵੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਜਨਤਾ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪਾਰਟੀ ਤੇਜਸਵੀ ਦਾ ਅਸਤੀਫਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੇਜਸਵੀ ਜੇਕਰ ਜਨਤਾ ਦਲ ਯੂਨਾਈਟੇਡ ਦੇ ਮੰਤਰੀ ਹੁੰਦੇ ਤਾਂ ਹੁਣ ਤੱਕ ਮੁੱਖ ਮੰਤਰੀ ਨਿਤੀਸ਼ ਉਨ੍ਹਾਂ ਦਾ ਅਸਤੀਫਾ ਲੈ ਚੁੱਕੇ ਹੁੰਦੇ। ਪਹਿਲਾਂ ਵੀ ਨਿਤੀਸ਼ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਫਸੇ ਕਈ ਮੰਤਰੀਆਂ ਦਾ ਅਸਤੀਫਾ ਲੈ ਚੁਕੇ ਹਨ।
ਸੀ.ਬੀ.ਆਈ. ਵੱਲੋਂ ਲਾਲੂ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਅਦ ਤੋਂ ਰਾਜਨੀਤੀ ਤਣਾਅ ਬਹੁਤ ਵਧ ਚੁੱਕਾ ਹੈ। ਜਾਣਕਾਰੀ ਮੁਤਾਬਕ ਇਕ ਪਾਸੇ ਤੇਜਸਵੀ ਦੇ ਅਸਤੀਫੇ ਨੂੰ ਲੈ ਕੇ ਹਮਲਾਵਰ ਹੋ ਰਹੀ ਹੈ ਤਾਂ ਦੂਜੇ ਪਾਸੇ ਰਾਜਦ ਅਸਤੀਫਾ ਨਾ ਦੇਣ ਦੇ ਆਪਣੇ ਫੈਸਲੇ 'ਤੇ ਅੜੀ ਹੈ।


Related News