ਦਾਜ 'ਚ ਸੋਨਾ ਤੇ ਜ਼ਮੀਨ ਨਹੀਂ ਮਿਲਿਆ ਤਾਂ ਤੋੜਿਆ ਰਿਸ਼ਤਾ, ਰੁਆ ਦੇਵੇਗਾ ਮਹਿਲਾ ਡਾਕਟਰ ਦਾ ਸੁਸਾਈਡ ਨੋਟ

12/08/2023 4:37:24 PM

ਤਿਰੂਵਨੰਤਪੁਰਮ- ਕੇਰਲ 'ਚ ਇਕ ਮਹਿਲਾ ਡਾਕਟਰ ਵਲੋਂ ਖ਼ੁਦਕੁਸ਼ੀ ਕਰ ਲਈ ਗਈ, ਕਿਉਂਕਿ ਉਸ ਦੇ ਮੰਗੇਤਰ ਨੇ ਵਿਆਹ 'ਚ ਦਾਜ ਮੰਗਿਆ ਸੀ। ਮ੍ਰਿਤਕਾ ਡਾਕਟਰ ਸ਼ਹਾਨਾ ਦੇ ਪਰਿਵਾਰ ਦਾ ਦੋਸ਼ ਹੈ ਕਿ ਮੰਗੇਤਰ ਅਤੇ ਉਸ ਦੇ ਪਰਿਵਾਰ ਨੇ ਦਾਜ ਦੇ ਤੌਰ 'ਤੇ ਡੇਢ ਕਿਲੋ ਸੋਨਾ ਅਤੇ ਕਈ ਏਕੜ ਜ਼ਮੀਨ ਮੰਗੀ ਸੀ। ਸ਼ਹਾਨਾ ਦੀ ਖ਼ੁਦਕਸ਼ੀ ਦੇ ਦੋ ਦਿਨ ਬਾਅਦ ਵੀਰਵਾਰ ਨੂੰ ਦੋਸ਼ੀ ਡਾਕਟਰ ਰੂਵੈਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- 5 ਸਾਲਾਂ 'ਚ ਵਿਦੇਸ਼ ਪੜ੍ਹਨ ਗਏ 400 ਤੋਂ ਵਧੇਰੇ ਭਾਰਤੀਆਂ ਦੀ ਮੌਤ, ਕੈਨੇਡਾ-ਇੰਗਲੈਂਡ ਦੇ ਅੰਕੜੇ ਹੈਰਾਨੀਜਨਕ

ਪੁਲਸ ਮੁਤਾਬਕ ਡਾਕਟਰ ਰੂਵੈਸ ਵਲੋਂ ਦਾਜ ਲਈ ਲਗਾਤਾਰ ਦਬਾਅ ਅਤੇ ਮਾਨਸਿਕ ਸ਼ੋਸ਼ਣ ਕਾਰਨਡਿਪਰੈਸ਼ਨ ਵਿਚ ਸ਼ਹਾਨਾ ਨੇ ਮੰਗਲਵਾਰ ਨੂੰ ਅਪਾਰਟਮੈਂਟ ਵਿਚ ਆਪਣੀ ਜਾਨ ਦੇ ਦਿੱਤੀ। ਇੱਥੇ ਸਰਕਾਰੀ ਮੈਡੀਕਲ ਕਾਲਜ 'ਚ 27 ਸਾਲਾ ਪੋਸਟ ਗਰੈਜੂਏਟ ਸ਼ਹਾਨਾ ਆਪਣੇ ਰਿਹਾਇਸ਼ 'ਤੇ ਬੇਹੋਸ਼ ਮਿਲੀ ਸੀ ਅਤੇ ਉਸ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। 

ਸੁਸਾਈਡ ਨੋਟ ਵਿਚ ਬਿਆਨ ਕੀਤਾ ਸ਼ਹਾਨਾ ਨੇ ਦਰਦ

ਸੁਸਾਈਡ ਨੋਟ ਅਤੇ ਕੁੜੀ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਦਾਜ ਕਾਰਨ ਵਿਆਹ ਪ੍ਰਸਤਾਵ ਤੋਂ ਇਨਕਾਰ ਕਰਨ 'ਤੇ ਸ਼ਹਾਨਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਰੂਵੈਸ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟ ਮੁਤਾਬਕ ਮਹਿਲਾ ਡਾਕਟਰ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਇਹ ਸੱਚ ਹੈ ਕਿ ਮੇਰਾ ਪਰਿਵਾਰ ਡੇਢ ਕਿਲੋ ਸੋਨਾ ਅਤੇ ਕਈ ਏਕੜ ਜ਼ਮੀਨ ਨਹੀਂ ਦੇ ਸਕਦਾ। ਸ਼ਹਾਨਾ ਨੇ ਇਹ ਵੀ ਲਿਖਿਆ ਕਿ ਮੇਰੇ ਸਾਥੀ ਡਾਕਟਰ ਦੀ ਮੰਸ਼ਾ ਉਸ ਨਾਲ ਵਿਆਹ ਦਾ ਵਾਅਦਾ ਕਰ ਕੇ ਜ਼ਿੰਦਗੀ ਬਰਬਾਦ ਕਰਨ ਦੀ ਸੀ। ਉਸ ਲਈ ਪੈਸਾ ਜ਼ਿਆਦਾ ਮਾਇਨੇ ਰੱਖਦਾ ਹੈ। ਉਹ ਉਨ੍ਹਾਂ ਲੋਕਾਂ ਦੀ ਦਾਜ ਦੀ ਇੱਛਾ ਕਾਰਨ ਆਪਣੀ ਜਾਨ ਦੇ ਰਹੀ ਹੈ। ਸੁਸਾਈਡ ਨੋਟ ਵਿਚ ਸ਼ਹਾਨਾ ਨੇ ਇਹ ਵੀ ਲਿਖਿਆ- ਸਭ ਨੂੰ ਬਸ ਪੈਸਾ ਹੀ ਚਾਹੀਦਾ ਹੈ। 

ਇਹ ਵੀ ਪੜ੍ਹੋ- ਸਾਬਕਾ ਅਕਾਲੀ ਵਿਧਾਇਕ ਦੇ ਘਰ ਬਾਹਰ ਫਾਇਰਿੰਗ ਦੇ ਮਾਮਲੇ 'ਚ ਲਾਰੈਂਸ-ਗੋਲਡੀ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ

ਰੂਵੈਸ ਨੇ ਰਿਸ਼ਤਾ ਤੋੜਨ ਦਾ ਲਿਆ ਸੀ ਫ਼ੈਸਲਾ

ਪੁਲਸ ਮੁਤਾਬਕ ਸ਼ਹਾਨਾ ਅਤੇ ਰੂਵੈਸ ਤਿਰੂਵਨੰਤਪੁਰ ਦੇ ਸਰਕਾਰੀ ਮੈਡੀਕਲ ਕਾਲਜ 'ਚ ਪੋਸਟ ਗਰੈਜੂਏਟ ਕਰ ਰਹੇ ਸਨ। ਡਾਕਟਰ ਸ਼ਹਾਨਾ ਦੋ ਸਾਲ ਤੋਂ ਡਾਕਟਰ ਰੂਵੈਸ ਨਾਲ ਰਿਸ਼ਤੇ ਵਿਚ ਸੀ। ਫਿਰ ਦੋਹਾਂ ਨੇ ਵਿਆਹ ਦਾ ਫ਼ੈਸਲਾ ਕੀਤਾ। ਸ਼ਹਾਨਾ ਦੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਮਾਂ ਅਤੇ ਦੋ ਭਰਾ ਅਤੇ ਭੈਣਾਂ ਨਾਲ ਰਹਿੰਦੀ ਸੀ। ਪੁਲਸ ਮੁਤਾਬਕ ਡਾਕਟਰ ਰੂਵੈਸ ਨੇ ਅਚਾਨਕ ਰਿਸ਼ਤਾ ਤੋੜਨ ਦਾ ਫ਼ੈਸਲਾ ਕਰ ਲਿਆ। ਰੂਵੈਸ ਅਤੇ ਉਸ ਦੇ ਪਰਿਵਾਰ ਵਲੋਂ ਲਾਲਚ ਵੱਧਦਾ ਜਾ ਰਿਹਾ ਸੀ। 

ਇਹ ਵੀ ਪੜ੍ਹੋ- 3 ਸੂਬਿਆਂ ਦੇ CM ’ਤੇ ਸਸਪੈਂਸ ਬਰਕਰਾਰ, ਕਾਂਗਰਸ ਦਾ ਤੰਜ਼- BJP ਨੂੰ ਬਰਾਤ ਦੇ ਲਾੜੇ ਅਜੇ ਤੱਕ ਨਹੀਂ ਮਿਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News