ਕੇਰਲ ''ਚ ਟਰੇਨ ''ਚ ਇਕ ਮਹਿਲਾ ਯਾਤਰੀ ਕੋਲੋਂ ਜਿਲੇਟਿਨ ਦੀਆਂ ਛੜਾਂ, ਡਿਟੋਨੇਟਰ ਬਰਾਮਦ

02/26/2021 12:53:20 PM

ਕੋਝੀਕੋਡ (ਕੇਰਲ)- ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਨੇ ਸ਼ੁੱਕਰਵਾਰ ਨੂੰ ਚੇਨਈ ਤੋਂ ਇਕ ਟਰੇਨ 'ਤੇ ਆ ਰਹੀ ਇਕ ਮਹਿਲਾ ਯਾਤਰੀ ਕੋਲੋਂ ਵੱਡੀ ਮਾਤਰਾ 'ਚ ਵਿਸਫ਼ੋਟਕ ਬਰਾਮਦ ਕੀਤਾ। ਡਿਵੀਜ਼ਨਲ ਸੁਰੱਖਿਆ ਕਮਿਸ਼ਨਰ ਜਿਤਿਨ ਬੀ. ਰਾਜ ਦੀ ਅਗਵਾਈ 'ਚ ਆਰ.ਪੀ.ਐੱਫ. ਦੇ ਇਕ ਵਿਸ਼ੇਸ਼ ਦਸਤੇ ਨੇ ਇੱਥੇ ਛਾਪਾ ਮਾਰਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਜਿਲੇਟਿਨ ਦੀਆਂ ਛੜਾਂ ਅਤੇ ਡਿਟੋਨੇਟਰ ਬਰਾਮਦ ਹੋਏ। ਆਰ.ਪੀ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿਰੁਵੰਨਮਲਈ ਦੀ ਰਮਾਨੀ ਦੀ ਸੀਟ ਦੇ ਹੇਠੋਂ ਜਿਲੇਟਿਨ ਦੀਆਂ 117 ਛੜਾਂ ਅਤੇ 350 ਡਿਟੋਨੇਟਰ ਸਮੇਤ ਵਿਸਫ਼ੋਟਕ ਬਰਾਮਦ ਕੀਤੇ ਗਏ।

PunjabKesariਉਹ ਚੇਨਈ ਮੈਂਗਲੁਰੂ ਸੁਪਰਫਾਸਟ ਟਰੇਨ 'ਚ ਚੇਨਈ ਤੋਂ ਕਨੂੰਰ ਜ਼ਿਲ੍ਹੇ ਦੇ ਥਾਲਾਸਸੇਰੀ ਜਾ ਰਹੀ ਸੀ। ਸੂਬੇ 'ਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਰ.ਪੀ.ਐੱਫ. ਨੇ ਹਾਲ ਹੀ 'ਚ ਟਰੇਨਾਂ 'ਚ ਤਲਾਸ਼ੀ ਤੇਜ਼ ਕਰ ਦਿੱਤੀ ਹੈ। ਆਰ.ਪੀ.ਐੱਫ. ਨੇ ਰਮਾਣੀ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


DIsha

Content Editor

Related News