ਜਬਰ-ਜ਼ਨਾਹ ਦੇ ਦੋਸ਼ੀ ਕੇਰਲ ਦੇ 51 ਸਾਲਾ ਪਾਦਰੀ ਨੂੰ 60 ਸਾਲ ਦੀ ਸਜ਼ਾ

02/17/2019 2:05:02 AM

ਕੰਨੂਰ— ਕੇ ਰਲ ਦੇ 51 ਸਾਲ ਦੇ ਇਕ ਕੈਥੋਲਿਕ ਪਾਦਰੀ ਰੌਬਿਨ ਨੂੰ ਨਾਬਾਲਗ ਕੁੜੀਆਂ ਨਾਲ ਜਬਰ-ਜ਼ਨਾਹ ਕਰਨ ਦੇ 3 ਵੱਖ-ਵੱਖ ਮਾਮਲਿਆਂ ’ਚ ਸ਼ਨੀਵਾਰ 60 ਸਾਲ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿਚ ਪੁਲਸ ਨੇ ਸਹਿ-ਦੋਸ਼ੀ ਬਣਾਈਆਂ ਗਈਆਂ 4 ਨੰਨਾਂ ਤੇ ਇਕ ਹੋਰ ਪਾਦਰੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ।

2016 ’ਚ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਪਿੱਛੋਂ ਉਸ ਦੇ ਗਰਭਵਤੀ ਹੋਣ ਦਾ ਦੋਸ਼ ਸਿੱਧ ਹੋਣ ’ਤੇ ਮਾਣਯੋਗ ਜੱਜ ਪੀ. ਐੱਨ. ਵਿਨੋਦ ਨੇ ਰੌਬਿਨ ਨੂੰ 3 ਲੱਖ ਰੁਪਏ ਜੁਰਮਾਨਾ ਵੀ ਕੀਤਾ। ਪਾਦਰੀ ਨੂੰ 27 ਫਰਵਰੀ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ।


Inder Prajapati

Content Editor

Related News