ਬਿਸ਼ਪ ਨਾਲ ਨਨ ਦੀ ਤਸਵੀਰ ਜਾਰੀ ਕਰਨ 'ਤੇ ਮਿਸ਼ਨਰੀਜ ਆਫ ਜੀਸਸ ਖਿਲਾਫ ਕੇਸ ਦਰਜ

09/15/2018 12:44:19 PM

ਨਵੀਂ ਦਿੱਲੀ— ਨਨ ਨਾਲ ਸਰੀਰਕ ਸੋਸ਼ਣ ਦੇ ਮੁਲਜ਼ਮ ਜਲੰਧਰ ਡਾਇਸਿਸ ਦੇ ਬਿਸ਼ਪ ਫ੍ਰੈਂਕੋ ਦੇ ਸਮਰਥਨ 'ਚ ਆਏ ਮਿਸ਼ਨਰੀਜ ਆਫ ਜੀਸਸ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਰਅਸਲ ਬਿਸ਼ਪ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਮਿਸ਼ਨਰੀਜ ਆਫ ਜੀਸਸ ਨੇ ਮਾਮਲੇ ਦੀ ਜਾਂਚ ਲਈ ਇਕ ਕਮਿਸ਼ਨ ਗਠਿਤ ਕੀਤਾ ਸੀ। ਕਮਿਸ਼ਨ ਨੂੰ ਜਾਂਚ ਦੇ ਦੌਰਾਨ ਮਿਲੇ ਤੱਥਾਂ ਨੂੰ ਸਾਹਮਣੇ ਰੱਖਦੇ ਹੋਏ ਚਰਚ ਗਰੁੱਪ ਨੇ ਪੀੜਤਾ ਦੀ ਤਸਵੀਰ ਹੀ ਜਾਰੀ ਕਰ ਦਿੱਤੀ। ਵਰਣਨਯੋਗ ਹੈ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੋਈ ਵੀ ਸਰੀਰਕ ਸ਼ੋਸ਼ਣ ਦੀ ਪੀੜਤਾ ਦੀ ਤਸਵੀਰ ਜਨਤਕ ਨਹੀਂ ਕਰ ਸਕਦਾ। ਤਸਵੀਰ ਜਾਰੀ ਕਰਨ ਦੇ ਮਾਮਲੇ 'ਚ ਕੇਰਲ ਪੁਲਸ ਨੇ ਮਿਸ਼ਨਰੀਜ ਆਫ ਜੀਸਸ ਖਿਲਾਫ ਸ਼ਿਕਾਇਤ ਦਰਜ ਕੀਤੀ।
ਅਧਿਕਾਰੀਆਂ ਮੁਤਾਬਕ ਕੋੱਟਇਮ ਜ਼ਿਲੇ ਦੇ ਕੁਰਾਵਿਲਨਗਾਦੂ ਥਾਣੇ ਨੇ ਕਥਿਤ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ। ਉਨ੍ਹਾਂ ਨੇ ਦੱਸਿਆ ਕਿ ਨਨ ਦੇ ਭਰਾ ਨੇ ਵਿਸ਼ੇਸ਼ ਜਾਂਚ ਦਲ ਦਾ ਅਗਵਾਈ ਕਰ ਰਹੇ ਪੁਲਸ ਸੁਪਰੀਨਟੈਨਡੈਂਟ ਸੁਭਾਸ਼ ਤੱਕ ਆਪਣੀ ਸ਼ਿਕਾਇਤ ਪਹੁੰਚਾਈ। ਸਮਾਚਾਰ ਏਜੰਸੀ ਭਾਸ਼ਾ ਨੇ ਸੂਤਰਾਂ ਦੇ ਹਵਾਲੇ ਦੱਸਿਆ ਕਿ ਹੁਣ ਪੁਲਸ ਨਨ ਦੇ ਬਿਆਨ ਦਰਜ ਕਰੇਗੀ। ਮਿਸ਼ਨਰੀਜ ਆਫ ਜੀਸਸ ਨੇ ਦਾਅਵਾ ਕੀਤਾ ਕਿ 23 ਮਈ 2015 ਨੂੰ ਇਹ ਤਸਵੀਰ ਉਸ ਵਕਤ ਲਈ ਗਈ, ਜਦੋਂ ਨਨ ਬਿਸ਼ਪ ਫ੍ਰੈਂਕੋ ਮੁਲੱਕਲ ਨਾਲ ਇਕ ਨਿਜੀ ਸਮਾਰੋਹ 'ਚ ਭਾਗ ਲੈ ਰਹੀਆਂ ਸਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਨਨ ਨੇ ਮੁਲੱਕਲ ਨਾਲ ਅਜਿਹੇ ਕਈ ਪ੍ਰੋਗਰਾਮਾਂ 'ਚ ਭਾਗ ਲਿਆ ਸੀ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਨਨ ਕਦੇ ਸਾਰਵਜਨਿਕ ਰੂਪ ਨਾਲ ਜਾਂ ਮੀਡੀਆ ਸਾਹਮਣੇ ਪੇਸ਼ ਨਹੀਂ ਹੋਈ। ਮਿਸ਼ਨਰੀਜ ਨੇ ਪ੍ਰੈੱਸ ਰਿਲੀਜ਼ ਵਿਚ ਪੀੜਤਾ, ਉਸ ਦੀਆਂ ਪੰਜ ਸਾਥਣਾਂ ਨਨਾਂ ਅਤੇ ਚਾਰ ਹੋਰ 'ਤੇ ਬਿਸ਼ਪ ਖਿਲਾਫ ਸਾਜਿਸ਼ ਰਚਣ ਦਾ ਦੋਸ਼ ਲਗਾਇਆ।


Related News