ਕੇਰਲ ਜਹਾਜ਼ ਹਾਦਸਾ : ਪਾਇਲਟ ਅਖਿਲੇਸ਼ ਨੂੰ ਸਾਥੀਆਂ ਨੇ ਨਮ ਅੱਖਾਂ ਨਾਲ ਦਿੱਤੀ ਆਖਰੀ ਵਿਦਾਈ

8/9/2020 5:13:13 PM

ਨੈਸ਼ਨਲ ਡੈਸਕ- ਕੋਝੀਕੋਡ ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲੇ ਸਹਿ-ਪਾਇਲਟ ਅਖਿਲੇਸ਼ ਕੁਮਾਰ ਦਾ ਮ੍ਰਿਤਕ ਦੇਹ ਸ਼ਨੀਵਾਰ ਦੇਰ ਰਾਤ ਦਿੱਲੀ ਪਹੁੰਚਿਆ ਅਤੇ ਹਵਾਈ ਅੱਡੇ 'ਤੇ ਵੱਖ-ਵੱਖ ਹਵਾਬਾਜ਼ੀ ਕੰਪਨੀਆਂ ਦੇ ਕਰੀਬ 200 ਪਾਇਲਟ ਅਤੇ ਗਰਾਊਂਡ ਸਟਾਫ਼ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕੇਰਲ ਦੇ ਕੋਝੀਕੋਡ ਹਵਾਈ ਅੱਡੇ 'ਤੇ ਸ਼ੁੱਕਰਵਾਰ ਰਾਤ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨੂੰ ਮੁੱਖ ਪਾਇਲਟ ਕੈਪਟਨ ਦੀਪਕ ਵਸੰਤ ਸਾਠੇ (58) ਅਤੇ ਸਹਿ-ਪਾਇਲਟ ਕੈਪਟਨ ਅਖਿਲੇਸ਼ ਕੁਮਾਰ (32) ਉਡਾ ਰਹੇ ਸਨ।

PunjabKesariਹਾਦਸੇ 'ਚ ਦੋਹਾਂ ਪਾਇਲਟਾਂ ਤੋਂ ਇਲਾਵਾ ਜਹਾਜ਼ 'ਚ ਸਵਾਰ 16 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਹਵਾਬਾਜ਼ੀ ਉਦਯੋਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਮਾਰ ਦਾ ਮ੍ਰਿਤਕ ਦੇਹ ਸ਼ਨੀਵਾਰ ਦੇਰ ਰਾਤ 2 ਵਜੇ ਇੰਡੀਗੋ ਦੀ ਉਡਾਣ ਗਿਣਤੀ 6ਈ2135 ਰਾਹੀਂ ਕੋਚੀ ਤੋਂ ਦਿੱਲੀ ਹਵਾਈ ਅੱਡੇ ਲਿਆਂਦੀ ਗਈ।'' ਅਧਿਕਾਰੀ ਨੇ ਦੱਸਿਆ ਕਿ ਇੰਡੀਗੋ, ਸਪਾਈਸਜੈੱਟ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਵਰਗੀਆਂ ਵੱਖ-ਵੱਖ ਏਅਰਲਾਈਨ ਕੰਪਨੀਆਂ ਦੇ ਕਰੀਬ 200 ਪਾਇਲਟ ਅਤੇ ਗਰਾਊਂਡ ਸਟਾਫ਼ ਮੈਂਬਰ ਹਵਾਈ ਅੱਡੇ 'ਤੇ ਇੱਕਠੇ ਹੋਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

PunjabKesariਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਕੁਮਾਰ ਦੇ ਮ੍ਰਿਤਕ ਦੇਹ ਨੂੰ ਸੜਕ ਮਾਰਗ ਰਾਹੀਂ ਉੱਤਰ ਪ੍ਰਦੇਸ਼ ਦੇ ਮੁਥਰਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਅਧਿਕਾਰੀ ਅਨੁਸਾਰ ਸਾਠੇ ਦਾ ਮ੍ਰਿਤਕ ਦੇਹ ਐਤਵਾਰ ਨੂੰ ਉਨ੍ਹਾਂ ਦੇ ਪਰਿਵਾਰ ਕੋਲ ਮੁੰਬਈ ਲਿਜਾਇਆ ਜਾ ਸਕਦਾ ਹੈ। ਜਹਾਜ਼ ਚਾਲਕ ਦਲ ਦੇ 6 ਮੈਂਬਰਾਂ ਸਮੇਤ 190 ਲੋਕਾਂ ਨਾਲ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਜਹਾਜ਼ ਸ਼ੁੱਕਰਵਾਰ ਰਾਤ ਭਾਰੀ ਬਾਰਸ਼ ਦਰਮਿਆਨ ਕੋਝੀਕੋਡ ਹਵਾਈ ਅੱਡੇ 'ਤੇ ਉਤਰਨ ਦੌਰਾਨ ਫਿਸਲਣ ਕਾਰਨ 35 ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ ਅਤੇ ਉਸ ਦੇ 2 ਹਿੱਸੇ ਹੋ ਗਏ ਸਨ। 

ਕੁੱਲ 149 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। 23 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੇਂਦਰੀ ਸਿਵਲ ਹਵਾਬਾਜ਼ੀ ਕੰਪਨੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਵਾਈ ਫੌਜ ਦੇ ਸਾਬਕਾ ਵਿੰਗ ਕਮਾਂਡਰ, ਸਾਠੇ ਸਭ ਤੋਂ ਅਨੁਭਵੀ ਕਮਾਂਡਰਾਂ 'ਚੋਂ ਇਕ ਸਨ, ਜਿਨ੍ਹਾਂ 'ਚ 10 ਹਜ਼ਾਰ ਤੋਂ ਵੱਧ ਉਡਾਣ ਘੰਟਿਆਂ ਦਾ ਅਨੁਭਵ ਸੀ ਅਤੇ ਜਿਨ੍ਹਾਂ ਨੇ ਕੋਝੀਕੋਡ ਹਵਾਈ ਅੱਡੇ 'ਤੇ 27 ਵਾਰ ਜਹਾਜ਼ਾਂ ਨੂੰ ਸੁਰੱਖਿਅਤ ਉਤਾਰਿਆ ਸੀ।


DIsha

Content Editor DIsha