ਕੇਰਲ ਦੀ ਮੰਤਰੀ ਨੇ ਕਿਡਨੀ ਰੋਗੀ ਦੇ ਇਲਾਜ ਲਈ ਦਾਨ ਕੀਤੀ ਸੋਨੇ ਦੀ ਚੂੜੀ
Monday, Jul 11, 2022 - 02:25 PM (IST)
ਤ੍ਰਿਸ਼ੂਰ (ਭਾਸ਼ਾ)- ਕੇਰਲ ਦੀ ਉੱਚ ਸਿੱਖਿਆ ਮੰਤਰੀ ਆਰ ਬਿੰਦੂ ਨੇ ਗੁਰਦੇ ਦੀ ਬੀਮਾਰੀ ਤੋਂ ਪਰੇਸ਼ਾਨ ਇਕ ਮਰੀਜ਼ ਦੇ ਇਲਾਜ ਲਈ ਆਪਣੀ ਸੋਨੇ ਦੀ ਇਕ ਚੂੜੀ ਦਾਨ ਕਰ ਦਿੱਤੀ ਹੈ। ਮਰੀਜ਼ ਨੇ ਗੁਰਦਾ ਟਰਾਂਸਪਲਾਂਟ ਕਰਵਾਉਣਾ ਹੈ ਅਤੇ ਉਸ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ।
ਇਹ ਵੀ ਪੜ੍ਹੋ : ਮੁੜ ਸ਼ੁਰੂ ਹੋਈ ਅਮਰਨਾਥ ਯਾਤਰਾ, ਫ਼ੌਜ ਨੇ ਰਾਤੋ-ਰਾਤ ਬਣਾਈਆਂ ਪੌੜੀਆਂ
ਗੁਰਦਾ ਟਰਾਂਸਪਲਾਂਟ ਲਈ ਇਕ ਮੈਡੀਕਲ ਮਦਦ ਕਮੇਟੀ ਦੀ ਤ੍ਰਿਸ਼ੂਰ ਜ਼ਿਲ੍ਹੇ ਦੇ ਇਰਿੰਜਾਲਕੁਡਾ ਇਲਾਕੇ 'ਚ ਇਕ ਬੈਠਕ 'ਚ ਹਿੱਸਾ ਲੈਣ ਆਈ ਬਿੰਦੂ ਮਰੀਜ਼ ਵਿਵੇਕ ਪ੍ਰਭਾਕਰ (27) ਦੀ ਹਾਲਤ ਦੇਖ ਕੇ ਭਾਵੁਕ ਹੋ ਗਈ। ਉਨ੍ਹਾਂ ਨੇ ਤੁਰੰਤ ਆਪਣੀ ਕਲਾਈ ਤੋਂ ਸੋਨੇ ਦੀ ਇਕ ਚੂੜੀ ਉਤਾਰ ਕੇ ਰੋਗੀ ਨੂੰ ਉਸ ਦੇ ਇਲਾਜ ਦੇ ਖਰਚ ਲਈ ਦਾਨ ਦੇ ਦਿੱਤੀ। ਮੰਤਰੀ ਨੂੰ ਕਮੇਟੀ ਦੀ ਬੈਠਕ 'ਚ ਇਰਿੰਜਾਲਕੁਡਾ ਦੇ ਪ੍ਰਤੀਨਿਧੀ ਵਜੋਂ ਬੁਲਾਇਆ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ