ਇਕ ਦਿਨ ਲਈ ਬ੍ਰਿਟਿਸ਼ ਹਾਈ ਕਮਿਸ਼ਨਰ ਬਣੀ ਮੀਨਾਕਸ਼ੀ ਨਾਇਰ

Friday, Oct 11, 2024 - 06:00 PM (IST)

ਕੋਚੀ (ਵਾਰਤਾ)- ਕੇਰਲ 'ਚ ਕੋਚੀ ਦੀ ਮੀਨਾਕਸ਼ੀ ਨਾਇਰ ਬੈਂਗਲੁਰੂ 'ਚ ਇਕ ਦਿਨ ਲਈ ਕੇਰਲ ਅਤੇ ਕਰਨਾਟਕ 'ਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਬਣੀ, ਉਨ੍ਹਾਂ ਨੂੰ ਇਕ ਡਿਪਲੋਮੈਟ ਦੇ ਜੀਵਨ ਅਤੇ ਬ੍ਰਿਟੇਨ ਭਾਰਤ ਦੀ ਸਾਂਝੇਦਾਰੀ ਨੂੰ ਦੇਖਣ ਦਾ ਅਨੋਖਾ ਅਨੁਭਵ ਪ੍ਰਾਪਤ ਹੋਇਆ। ਮੀਨਾਕਸ਼ੀ ਨੂੰ ਇਹ ਮੌਕਾ ਅੰਤਰਰਾਸ਼ਟਰੀ ਬਾਲਿਕਾ ਦਿਵਸ ਨੂੰ ਲੈ ਕੇ ਮਿਲਿਆ। ਬ੍ਰਿਟਿਸ਼ ਹਾਈ ਕਮਿਸ਼ਨ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ਇਕ ਦਿਨ ਲਈ ਇਕ ਕੁੜੀ ਨੂੰ ਇਹ ਮੌਕਾ ਦਿੰਦਾ ਹੈ। ਇਸੇ ਦੇ ਅਧੀਨ 22 ਸਾਲਾ ਮੀਨਾਕਸ਼ੀ ਨਾਇਰ ਨੂੰ ਇਕ ਡਿਪਲੋਮੈਟ ਦੇ ਜੀਵਨ ਨੂੰ ਸਮਝਣ ਦਾ ਮੌਕਾ ਮਿਲਿਆ। ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨ ਵਲੋਂ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਉਣ ਲਈ 2017 ਤੋਂ ਹਰ ਸਾਲ ਇਕ ਦਿਨ ਲਈ ਹਾਈ ਕਮਿਸ਼ਨਰ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ। 

ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਬ੍ਰਿਟੇਨ ਦੇ ਕੂਟਨੀਤਕ ਮਿਸ਼ਨਾਂ 'ਚ ਵੀ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾ ਰਿਹਾ ਹੈ। ਬ੍ਰਿਟੇਨ ਕੁੜੀਆਂ ਨਾਲ ਜੁੜਨ ਅਤੇ ਪਰਿਵਰਤਨ ਨਿਰਮਾਤਾਵਾਂ ਅਤੇ ਭਵਿੱਖ ਦੇ ਨੇਤਾਵਾਂ ਵਜੋਂ ਆਪਣੀ ਸ਼ਕਤੀ ਉਨ੍ਹਾਂ ਨੂੰ ਟਰਾਂਸਫਰ ਕਰਨ ਲਈ ਵਚਨਬੱਧ ਹਨ। ਬ੍ਰਿਟੇਨ ਅਤੇ ਦੁਨੀਆ ਭਰ 'ਚ ਔਰਤਾਂ ਅਤੇ ਕੁੜੀਆਂ ਦੀ ਆਜ਼ਾਦੀ ਦੀ ਰੱਖਿਆ ਕਰਨਾ ਅਤੇ ਉਸ ਨੂੰ ਉਤਸ਼ਾਹ ਦੇਣਾ ਸਹੀ ਅਤੇ ਸਮਾਰਟ ਕੰਮ ਹੈ। ਇਹ ਲਚੀਲੀ ਅਰਥਵਿਵਸਥਾਵਾਂ ਹੋਰ ਮਜ਼ਬੂਤ, ਮੁਕਤ ਸਮਾਜ ਬਣਾਉਣ ਲਈ ਅਭਿੰਨ ਅੰਗ ਹੈ। ਇਸ ਸਾਲ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਦੇਸ਼ ਭਰ ਦੀਆਂ ਪ੍ਰਤਿਭਾਸ਼ਾਲੀ ਮੁਟਿਆਰਾਂ ਵੱਲੋਂ 140 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ। ਮੀਨਾਕਸ਼ੀ ਇਕ ਸਿਵਲ ਸਰਵੈਂਟ ਹੈ ਅਤੇ ਤਿਰੂਵਨੰਤਪੁਰਮ 'ਚ ਮਨੋਵਿਗਿਆਨ 'ਚ ਆਪਣੀ ਮਾਸਟਰ ਡਿਗਰੀ ਵੀ ਕਰ ਰਹੀ ਹੈ। ਮੀਟਿੰਗ ਦੌਰਾਨ ਮੀਨਾਕਸ਼ੀ ਨੂੰ ਇਹ ਦੇਖਣ ਦਾ ਮੌਕਾ ਮਿਲਿਆ ਕਿ ਕਿਵੇਂ ਜਨਤਕ ਨੀਤੀ, ਪ੍ਰਸ਼ਾਸਨ ਅਤੇ ਸਹਿਯੋਗ ਵਧੀਆ ਸ਼ਾਸਨ ਪ੍ਰਦਾਨ ਕਰਨ ਲਈ ਇਕੱਠੇ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News