ਕੋਵਿਡ-19 : ਕੇਰਲ ''ਚ ਸਿਹਤ ਕਾਮਿਆਂ ਦੀ ਮਦਦ ਲਈ ਅੱਗੇ ਆਇਆ ਜਰਮਨੀ

05/23/2020 4:29:20 PM

ਤਿਰੁਅਨੰਤਪੁਰਮ- ਜਰਮਨੀ ਦੇ ਵਣਜ ਦੂਤਘਰ ਨੇ ਕੇਰਲ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਮੋਹਰੀ ਲਾਈਨ 'ਚ ਖੜ੍ਹੇ ਹੋ ਕੇ ਲੜਾਈ ਲੜ ਰਹੇ ਸਿਹਤ ਕਾਮਿਆਂ ਦੀ ਮਦਦ ਕਰਨ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨਾਲ ਹੱਥ ਮਿਲਾਇਆ ਹੈ। ਜਰਮਨੀ ਦੇ ਸੰਘ ਵਿਦੇਸ਼ ਦਫ਼ਤਰ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਕੋਰੋਨਾ ਆਫਤ ਦੇ ਗਲਤ ਨਤੀਜਿਆਂ ਨੂੰ ਘੱਟ ਕਰਨ ਲਈ ਬਣਾਏ ਜਾ ਰਹੇ ਪ੍ਰਾਜੈਕਟਾਂ ਲਈ ਜਰਮਨੀ ਵਿੱਤੀ ਮਦਦ ਕਰੇਗਾ। ਕੇਰਲ ਦੇ ਤਿਰੁਅਨੰਤਪੁਰਮ 'ਚ ਜਰਮਨੀ ਦੇ ਵਣਜ ਦੂਤਘਰ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ,''ਆਈ.ਐੱਮ.ਏ. ਦੀ ਕੇਰਲ ਇਕਾਈ ਵਲੋਂ 'ਆਈ ਸੇਫ' ਨਾਮੀ ਇਕ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।''

ਕੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ 'ਆਈ ਸੇਫ' ਵਪਾਰਕ ਯੰਤਰ ਅਤੇ ਰੋਜ਼ਗਾਰ ਸੁਰੱਖਿਆ ਯੋਜਨਾ (ਪੀ.ਈ.ਪੀ.ਐੱਸ.) ਦੇ ਅਧੀਨ ਇਕ ਪਹਿਲ ਹੈ। ਆਈ.ਐੱਮ.ਏ. ਪੀ.ਈ.ਪੀ.ਐੱਸ. ਨੂੰ 35 ਲੱਖ ਰੁਪਏ ਵਿੱਤੀ ਮਦਦ ਦਿੱਤੀ ਗਈ ਹੈ, ਜਿਸ ਦੀ ਵਰਤੋਂ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਨੂੰ ਨਿੱਜੀ ਸੁਰੱਖਿਆ ਯੰਤਰ (ਪੀ.ਪੀ.ਈ.), ਮਾਸਕ, ਗਲਵਜ਼ ਅਤੇ ਸੈਨੇਟਾਈਜ਼ਰ ਦੇਣ 'ਚ ਕੀਤੀ ਜਾਵੇਗੀ ਇਸ ਨਾਲ ਸਿਹਤ ਕਾਮਿਆਂ ਲਈ ਕੰਮ ਦੇ ਮਾਹੌਲ ਨੂੰ ਸੁਰੱਖਿਅਤ ਬਣਾਉਣ 'ਚ ਮਦਦ ਮਿਲੇਗੀ। ਇਸ ਨਾਲ ਮਰੀਜ਼ਾਂ ਨੂੰ ਵੀ ਲਾਭ ਹੋਵੇਗਾ।


DIsha

Content Editor

Related News