ਹੋਟਲ ਤੋਂ ਮੰਗਵਾਏ ਸੀ ਪਰੌਂਠੇ, ਪੈਕੇਟ ਖੋਲ੍ਹਿਆ ਤਾਂ ਉੱਡ ਗਏ ਪਰਿਵਾਰ ਦੇ ਹੋਸ਼

Sunday, May 08, 2022 - 05:16 PM (IST)

ਹੋਟਲ ਤੋਂ ਮੰਗਵਾਏ ਸੀ ਪਰੌਂਠੇ, ਪੈਕੇਟ ਖੋਲ੍ਹਿਆ ਤਾਂ ਉੱਡ ਗਏ ਪਰਿਵਾਰ ਦੇ ਹੋਸ਼

ਨੈਸ਼ਨਲ ਡੈਸਕ- ਅਕਸਰ ਹੋਟਲਾਂ ਜਾਂ ਰੈਸਟੋਰੈਂਟਾਂ ਤੋਂ ਅਸੀਂ ਜਦੋਂ ਵੀ ਖਾਣਾ ਆਰਡਰ ਕਰਦੇ ਹਾਂ ਤਾਂ ਕੁਝ ਨਾ ਕੁਝ ਗੜਬੜੀ ਹੋ ਜਾਂਦੀ ਹੈ। ਕਈ ਵਾਰ ਭੋਜਨ ਸਾਫ ਨਹੀਂ ਹੁੰਦਾ ਜਾਂ ਫਿਰ ਉਸ ’ਚੋਂ ਕੋਈ ਨਾ ਕੋਈ ਅਜਿਹੀ ਚੀਜ਼ ਨਿਕਲ ਜਾਂਦੀ ਹੈ, ਜਿਸ ਨੂੰ ਵੇਖ ਕੇ ਬੰਦੇ ਦੀ ਭੁੱਖ ਹੀ ਮਿੱਟ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਕੇਰਲ ਦੇ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਇਕ ਸ਼ਖਸ ਨਾਲ, ਜਿਸ ਨੇ ਹੋਟਲ ਤੋਂ ਖਾਣੇ ਦਾ ਪਾਰਸਲ ਮੰਗਵਾਇਆ ਸੀ, ਜਿਸ ’ਚ ਉਸ ਨੇ ਪਰੌਂਠੇ ਆਰਡਰ ਕੀਤੇ ਸਨ। ਹਾਲਾਂਕਿ ਜਦੋਂ ਉਸ ਸ਼ਖਸ ਨੇ ਖਾਣੇ ਵਾਲਾ ਪਾਰਸਲ ਨੂੰ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਦਰਅਸਲ ਖਾਣੇ ਦਾ ਪੈਕੇਟ ਖੋਲ੍ਹਣ ’ਤੇ ਉਸ ਨੂੰ ਖਾਣੇ ’ਚ ਸੱਪ ਦੀ ਕੁੰਜ ਮਿਲੀ। ਘਟਨਾ 5 ਮਈ ਦੀ ਹੈ, ਜਦੋਂ ਪਰਿਵਾਰ ਨੇ ਹੋਟਲ ਤੋਂ ਪਰੌਂਠੇ ਮੰਗਵਾਏ ਸੀ। 

ਇਹ ਵੀ ਪੜ੍ਹੋ- ਹਿਮਾਚਲ ਵਿਧਾਨ ਸਭਾ ਦੇ ਮੇਨ ਗੇਟ ’ਤੇ ਲੱਗੇ ਮਿਲੇ ਖਾਲਿਸਤਾਨੀ ਝੰਡੇ, ਕੰਧਾਂ ’ਤੇ ਵੀ ਲਿਖਿਆ ‘ਖਾਲਿਸਤਾਨ’

PunjabKesari

ਇਸ ਘਟਨਾ ਤੋਂ ਬਾਅਦ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਹੈ। ਖਾਣੇ ਦੇ ਪਾਰਸਲ ਨੂੰ ਖੋਲ੍ਹਣ ’ਤੇ ਪਰਿਵਾਰ ਨੂੰ ਪੈਕੇਟ ਦੇ ਅੰਦਰ ਸੱਪ ਦੀ ਕੁੰਜ ਮਿਲੀ, ਜਿਸ ਨੂੰ ਵੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਦਰਅਸਲ ਪਰੌਂਠਿਆਂ ਨੂੰ ਇਕ ਪੇਪਰ ’ਚ ਪੈਕ ਕੀਤਾ ਗਿਆ ਸੀ, ਜਿਸ ’ਤੇ ਸੱਪ ਦੀ ਕੁੰਜ ਮਿਲੀ। ਇਸ ਤੋਂ ਬਾਅਦ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ। ਸ਼ਿਕਾਇਤ ਮਿਲਣ ਮਗਰੋਂ ਫੂਡ ਸੇਫਟੀ (ਖੁਰਾਕ ਸੁਰੱਖਿਆ ਵਿਭਾਗ) ਦੇ ਅਧਿਕਾਰੀ ਅਲਰਟ ਹੋਏ। ਸ਼ਿਕਾਇਤ ਦੇ ਆਧਾਰ ’ਤੇ ਅਧਿਕਾਰੀਆਂ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਹੋਟਲ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ। ਹੋਟਲ ਦੇ ਮਾਲਕਾਂ ਨੂੰ ਪੂਰੀ ਤਰ੍ਹਾਂ ਸਫਾਈ ਮਗਰੋਂ ਹੀ ਹੋਟਲ ਖੋਲ੍ਹਣ ਦਾ ਨਿਰਦੇਸ਼ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਹਿਮਾਚਲ ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਮਾਮਲੇ ਨੂੰ ਲੈ ਕੇ ਸਿਸੋਦੀਆ ਨੇ ਟਵੀਟ ਕਰ BJP ਨੂੰ ਘੇਰਿਆ

PunjabKesari

ਮਾਮਲਾ ਸਾਹਮਣੇ ਆਉਣ ਮਗਰੋਂ ਖੁਰਾਕ ਸੁਰੱਖਿਆ ਵਿਭਾਗ ਨੇ ਪੈਕੇਟ ਅਤੇ ਭੋਜਨ ਨੂੰ ਅੱਗ ਦੀ ਜਾਂਚ ਲਈ ਜ਼ਬਤ ਕਰ ਲਿਆ। ਜਾਂਚ ’ਚ ਵੇਖਿਆ ਗਿਆ ਕਿ ਹੋਟਲ ਜ਼ਰੂਰੀ ਲਾਇਸੈਂਸ ਅਤੇ ਪਰਮਿਟ ਨਾਲ ਲੈਸ ਸੀ। ਇਸ ਤੋਂ ਇਲਾਵਾ ਹੋਟਲ ਦੇ ਕੰਪਲੈਕਸ ਅੰਦਰ ਰੱਖੇ ਖਾਣੇ ’ਚ ਕੁਝ ਵੀ ਗਲਤ ਨਹੀਂ ਸੀ। ਨਤੀਜਨ ਮਾਲਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਚੰਗੀ ਤਰ੍ਹਾਂ ਸਾਫ਼-ਸਫਾਈ ਹੋਣ ਤੱਕ ਅਸਥਾਈ ਰੂਪ ਨਾਲ ਹੋਟਲ ਬੰਦ ਰੱਖਿਆ ਜਾਵੇ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਖਾਣੇ ਵਿਚ ਅਜਿਹੀ ਸ਼ਿਕਾਇਤ ਆਈ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਗੰਗਾ ’ਚ ਨਹਾਉਣ ਗਏ 7 ਦੋਸਤਾਂ ’ਚੋਂ 4 ਦੀ ਡੁੱਬਣ ਨਾਲ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਏ ਮਾਪੇ


author

Tanu

Content Editor

Related News