ਕੇਰਲ ਕਿਸ਼ਤੀ ਹਾਦਸਾ: ਪੁਲਸ ਨੇ ਫ਼ਰਾਰ ਚਾਲਕ ਨੂੰ ਹਿਰਾਸਤ ''ਚ ਲਿਆ

Wednesday, May 10, 2023 - 10:32 AM (IST)

ਮਲੱਪੁਰਮ- ਕੇਰਲ ਦੇ ਮਲੱਪੁਰਮ 'ਚ ਤਿੰਨ ਦਿਨ ਪਹਿਲਾਂ ਡੁੱਬੀ ਕਿਸ਼ਤੀ ਦੇ ਫ਼ਰਾਰ ਚਾਲਕ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਾਦਸੇ 'ਚ 22 ਲੋਕ ਮਾਰੇ ਗਏ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਚਾਲਕ ਨੂੰ ਤਾਨੂਰ ਤੋਂ ਹਿਰਾਸਤ 'ਚ ਲਿਆ ਗਿਆ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਹਾਦਸੇ ਮਗਰੋਂ ਫ਼ਰਾਰ ਸੀ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਧਿਕਾਰੀ ਮੁਤਾਬਕ ਕਿਸ਼ਤੀ ਦੇ ਮਾਲਕ ਨੂੰ ਮੰਗਲਵਾਰ ਨੂੰ ਕੋਝੀਕੋਡ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ 'ਤੇ ਕਤਲ ਦੇ ਦੋਸ਼ ਲਾਏ ਗਏ ਹਨ। 

ਇਹ ਵੀ ਪੜ੍ਹੋ- ਕਿਸ਼ਤੀ ਹਾਦਸਾ: ਕੇਰਲ ਪੁਲਸ ਨੇ ਵਿਸ਼ੇਸ਼ ਜਾਂਚ ਟੀਮ ਦਾ ਕੀਤਾ ਗਠਨ, 22 ਲੋਕਾਂ ਨੇ ਗੁਆਈ ਜਾਨ

PunjabKesari

ਪੁਲਸ ਮੁਤਾਬਕ ਹਾਦਸੇ ਦੇ ਸਮੇਂ ਕਿਸ਼ਤੀ 'ਤੇ ਕੁੱਲ ਕਿੰਨੇ ਕਰਮਚਾਰੀ ਮੌਜੂਦ ਸਨ, ਇਸ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਪੁਲਸ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸਾਰੇ ਕਾਮਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਿਸ਼ਤੀ ਐਤਵਾਰ ਸ਼ਾਮ 7.30 ਵਦੇ ਤਾਨੂਰ ਇਲਾਕੇ ਵਿਚ ਤੂਵਲਤੀਰਮ ਤੱਟ ਦੇ ਮੁਹਾਨੇ ਕੋਲ ਪਲਟ ਗਈ ਸੀ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ 'ਤੇ ਕੁੱਲ 37 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿਚ 15 ਨਾਬਾਲਗ ਸਨ, ਜਿਨ੍ਹਾਂ ਦੀ ਉਮਰ 8 ਮਹੀਨੇ ਤੋਂ 17 ਸਾਲ ਦਰਮਿਆਨ ਸੀ। ਕੇਰਲ ਹਾਈ ਕੋਰਟ ਨੇ ਕਿਸ਼ਤੀ ਹਾਦਸੇ ਦੇ ਪਿੱਛੇ ਨਿਯਮਾਂ ਦੇ ਉਲੰਘਣ ਦੀ ਜਾਂਚ ਲਈ ਮੰਗਲਵਾਰ ਨੂੰ ਮਾਮਲੇ ਨੂੰ ਆਪਣੇ ਧਿਆਨ 'ਚ ਲਿਆ। 

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਰੋਜ਼ਾਨਾ ਪੀਣ ਨੂੰ ਮਿਲੇਗਾ ਦੁੱਧ, CM ਗਹਿਲੋਤ ਨੇ ਬਜਟ ਨੂੰ ਦਿੱਤੀ ਮਨਜ਼ੂਰੀ


Tanu

Content Editor

Related News