ਕੇਰਲ : ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਡਰਾਈਵਰ, ਜਿੱਤੀ 12 ਕਰੋੜ ਦੀ ਲਾਟਰੀ

10/15/2021 11:04:04 AM

ਕੋਚੀ- ਕੇਰਲ ਦੇ ਕੋਚੀ ’ਚ ਇਕ ਆਟੋ ਡਰਾਈਵਰ ਰਾਤੋ-ਰਾਤ ਕਰੋੜਪਤੀ ਬਣ ਗਿਆ। ਜੈਪਾਲਣ ਨਾਮ ਦੇ ਆਟੋ ਡਰਾਈਵਰ ਦੀ 12 ਕਰੋੜ ਦੀ ਲਾਟਰੀ ਲੱਗੀ ਹੈ। ਦੱਸ ਦੇਈਏ ਕਿ ਜੈਪਾਲਣ ਨੇ ਓਣਮ ਬੰਪਰ ਦਾ ਲਾਟਰੀ ਟਿਕਟ ਖਰੀਦਿਆ। ਉਹ ਬਹੁਤ ਰੁਝੇ ਹੋਏ ਸਨ, ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਸਮਾਰੋਹ ਲਈ ਕੰਮ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਟੈਲੀਵਿਜ਼ਨ ਸਕ੍ਰੀਨ ’ਤੇ ਟਿਕਟਾਂ ਦੀ ਗਿਣਤੀ ਦਾ ਐਲਾਨ ਹੁੰਦੇ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਹਾਲਾਂਕਿ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕੀਤਾ ਅਤੇ ਆਪਣਾ ਆਪਾ ਨਹੀਂ ਗੁਆਇਆ। ਜੈਪਾਲਣ ਨੇ ਸਿਰਫ਼ ਆਪਣੀ ਮਾਂ ਨੂੰ ਲਾਟਰੀ ਜਿੱਤਣ ਬਾਰੇ ਦੱਸਿਆ। ਉਨ੍ਹਾਂ ਨੇ ਇਕ ਵਾਰ ਮੁੜ ਲਾਟਰੀ ਟਿਕਟ ਦੀ ਗਿਣਤੀ ਦੀ ਪੁਸ਼ਟੀ ਲਈ ਅਗਲੀ ਸਵੇਰ ਦਾ ਇੰਤਜ਼ਾਰ ਕੀਤਾ। ਜੈਪਾਲਣ ਨੇ ਕਿਹਾ,‘‘ਨਤੀਜੇ ਜਾਣਨ ਤੋਂ ਬਾਅਦ ਮੈਂ ਖਾਲੀ ਸੀ। ਮੈਂ ਕਈ ਵਾਰ ਕ੍ਰਾਸ ਚੈੱਕ ਕੀਤਾ ਕਿ ਮੇਰੇ ਟਿਕਟ ਦੀ ਸੰਖਿਆ ਅਤੇ ਪਹਿਲਾ ਪੁਰਸਕਾਰ ਜਿੱਤਣ ਵਾਲੇ ਦੀ ਸੰਖਿਆ ਸਮਾਨ ਸੀ ਜਾਂ ਨਹੀਂ। ਮੈਂ ਹਾਲੇ ਆਪਣੀ ਮਾਂ ਨੂੰ ਲਾਟਰੀ ਜਿੱਤਣ ਬਾਰੇ ਦੱਸਿਆ ਪਰ ਪੁਰਸਕਾਰ ਰਾਸ਼ੀ ਦਾ ਜ਼ਿਕਰ ਨਹੀਂ ਕੀਤਾ। ਮੈਂ ਘਰ ਵਾਪਸ ਆਇਆ, ਖਾਣਾ ਖਾਧਾ ਅਤੇ ਸੌਣ ਚੱਲਾ ਗਿਆ। ਮੇਰੇ ਮਨ ’ਚ ਕਈ ਸਵਾਲ ਸਨ ਕਿ ਮੈਂ ਅਗਲੇ ਦਿਨ ਟਿਕਟ ਲੈ ਕੇ ਕਿੱਥੇ ਅਤੇ ਕਿਸ ਕੋਲ ਜਾਵਾਂ।’’ 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ’ਚ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਹਨ ਅੱਤਵਾਦੀ : ਮੋਹਨ ਭਾਗਵਤ

ਜੈਪਾਲਣ ਦੀ ਪਤਨੀ ਦਾ ਨਾਮ ਮਣੀ ਹੈ ਅਤੇ ਉਨ੍ਹਾਂ ਦੇ 2 ਪੁੱਤਰ ਹਨ। ਵੱਡੇ ਵਾਲੇ ਦਾ ਨਾਮ ਵੈਸ਼ਾਖ ਅਤੇ ਛੋਟੇ ਦਾ ਨਾਮ ਵਿਸ਼ਨੂੰ ਹੈ। ਲਾਟਰੀ ਜਿੱਤਣ ’ਤੇ ਮਣੀ ਅਤੇ ਵੈਸ਼ਾਖ ਨਾਈਟ ਡਿਊਟੀ ’ਤੇ ਸਨ। ਵਿਸ਼ਨੂੰ ਉਸ ਸਮੇਂ ਕੋਝੀਕੋਡ ਪੜ੍ਹ ਰਿਹਾ ਸੀ। ਘਰ ’ਚ ਸਿਰਫ਼ ਜੈਪਾਲਣ ਆਪਣੀ ਮਾਂ ਲਕਸ਼ਮੀ ਨਾਲ ਇਕੱਲੇ ਸਨ। ਇਸ ਲਈ ਉਸ ਨੇ ਲਾਟਰੀ ਬਾਰੇ ਦੱਸਿਆ ਪਰ ਪੁਰਸਕਾਰ ਰਾਸ਼ੀ ਦਾ ਜ਼ਿਕਰ ਨਹੀਂ ਕੀਤਾ। ਜੈਪਾਲਣ ਦੀ ਪਤਨੀ ਅਤੇ ਪੁੱਤਰ ਨੂੰ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਕਿ ਉਨ੍ਹਾਂ ਨੇ 12 ਕਰੋੜ ਰੁਪਏ ਜਿੱਤ ਲਏ ਹਨ। ਉਸ ਨੇ ਇਕ ਅਖ਼ਬਾਰ ’ਚ ਲਾਟਰੀ ਟਿਕਟ ਨੰਬਰ ਦਿਖਾ ਕੇ ਇਸ ਨੂੰ ਸਾਬਤ ਕਰਨਾ ਸੀ। ਇਸ ਤੋਂ ਬਾਅਦ ਉਹ ਬੈਂਕ ਗਏ। ਉਹ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਗਏ ਜੋ ਮਾਲੀਆ ਵਿਭਾਗ ’ਚ ਕੰਮ ਕਰਦਾ ਹੈ। ਪਹਿਲਾਂ ਤਾਂ ਬੈਂਕ ਅਧਿਕਾਰੀਆਂ ਨੇ ਜੈਪਾਲਣ ’ਤੇ ਭਰੋਸਾ ਨਹੀਂ ਕੀਤਾ। ਫਿਰ ਉਸ ਨੇ ਰਸੀਦ ਪ੍ਰਾਪਤ ਕਰਨ ਲਈ ਲਾਟਰੀ ਟਿਕਟ ਅਤੇ ਹੋਰ ਵੇਰਵੇ ਜਮ੍ਹਾ ਕੀਤੇ। ਜੈਪਾਲਣ ਵਿਸ਼ਨੂੰ ਮੰਦਰ ’ਚ ਵਿਸ਼ਵਾਸ ਕਰਦਾ ਹੈ, ਜੋ ਉਸ ਦੇ ਘਰ ਕੋਲ ਹੈ। ਉਹ ਹਰ ਦਿਨ ਉੱਥੇ ਜਾਂਦਾ ਹੈ, ਇਸ ਲਈ ਉੱਥੇ ਪੁਰਸਕਾਰ ਰਾਸ਼ੀ ’ਚੋਂ ਕੁਝ ਦਾਨ ਕਰੇਗਾ। ਉੱਥੇ ਹੀ ਉਸ ’ਤੇ ਬਹੁਤ ਕਰਜ਼ ਹੈ, ਜਿਸ ਨੂੰ ਚੁਕਾਉਣ ਦੀ ਜ਼ਰੂਰਤ ਹੈ। ਜੈਪਾਲਣ ਨੇ ਕਿਹਾ,‘‘ਮੈਂ ਬੇਹੱਦ ਗਰੀਬ ਪਰਿਵਾਰ ਨਾਲ ਤਾਲੁਕ ਰੱਖਦਾ ਹਾਂ। ਇਸ ਘਰ ਦੇ ਨਿਰਮਾਣ ਅਤੇ ਆਟੋ ਰਿਕਸ਼ਾ ਖਰੀਦਣ ਲਈ ਲਿਆ ਗਿਆ ਕਰਜ਼ ਹਾਲੇ ਤੱਕ ਚੁਕਾਇਆ ਨਹੀਂ ਗਿਆ ਹੈ। ਇਸ ਲਈ ਮੈਂ ਸਾਰੇ ਕਰਜ਼ ਚੁਕਾਉਣੇ ਹਨ। ਮੈਂ ਆਪਣੇ ਕਰੀਬੀ ਪਰਿਵਾਰ ਦੇ ਮੈਂਬਰਾਂ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਰਿਸ਼ਤੇਦਾਰਾਂ ਨੂੰ ਇਕ ਛੋਟੀ ਜਿਹੀ ਰਾਸ਼ੀ ਦੇਵਾਂਗਾ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News