ਕੇਰਲ ’ਚ ਆਬਕਾਰੀ ਟੀਮ ’ਤੇ ਹਮਲਾ, 4 ਮੁਲਜ਼ਮ ਗ੍ਰਿਫ਼ਤਾਰ

Saturday, Feb 08, 2025 - 11:40 PM (IST)

ਕੇਰਲ ’ਚ ਆਬਕਾਰੀ ਟੀਮ ’ਤੇ ਹਮਲਾ, 4 ਮੁਲਜ਼ਮ ਗ੍ਰਿਫ਼ਤਾਰ

ਕੋਲਮ (ਕੇਰਲ), (ਭਾਸ਼ਾ)- ਕੇਰਲ ਦੇ ਕੋਲਮ ਜ਼ਿਲੇ ਦੇ ਇਕ ਪਿੰਡ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਲੈਣ ਪਹੁੰਚੀ ਆਬਕਾਰੀ ਟੀਮ ’ਤੇ ਹਮਲਾ ਕਰਨ ਦੇ ਦੋਸ਼ ਹੇਠ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਿਨਾਨ, ਨਿਹਾਸ, ਅਲ ਅਮੀਨ ਅਤੇ ਨਿਹਾਰ ਵਜੋਂ ਹੋਈ ਹੈ।

ਪੁਲਸ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਖ਼ਿਲਾਫ ਇਕ ਮਹਿਲਾ ਅਧਿਕਾਰੀ ਸਮੇਤ 5 ਮੈਂਬਰੀ ਆਬਕਾਰੀ ਟੀਮ ’ਤੇ ਹਮਲਾ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਆਬਕਾਰੀ ਵਿਭਾਗ ਨੂੰ ਸ਼ੁੱਕਰਵਾਰ ਰਾਤ ਨੂੰ ਚਾਵਾਰਾ ਖੇਤਰ ਦੇ ਪਨਮਾਨਾ ਵਿਖੇ ਕਿਸ਼ਤੀ ਜੈੱਟੀ ਨੇੜੇ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਸ਼ਿਕਾਇਤ ਮਿਲੀ ਸੀ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਇਕ ਮਹਿਲਾ ਅਧਿਕਾਰੀ ਸਮੇਤ ਇਕ ਟੀਮ ਨਿਰੀਖਣ ਲਈ ਮੌਕੇ ’ਤੇ ਪਹੁੰਚੀ ਸੀ।


author

Rakesh

Content Editor

Related News