Wayanad landslide: ਰਾਹਤ ਕੈਂਪਾਂ ''ਚ ਰਹਿ ਰਹੇ 6 ਗਰਭਵਤੀ ਔਰਤਾਂ ਸਮੇਤ 2500 ਤੋਂ ਵੱਧ ਲੋਕ

Monday, Aug 05, 2024 - 11:09 AM (IST)

Wayanad landslide: ਰਾਹਤ ਕੈਂਪਾਂ ''ਚ ਰਹਿ ਰਹੇ 6 ਗਰਭਵਤੀ ਔਰਤਾਂ ਸਮੇਤ 2500 ਤੋਂ ਵੱਧ ਲੋਕ

ਵਾਇਨਾਡ- ਕੇਰਲ ਦੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਵਾਇਨਾਡ ਜ਼ਿਲ੍ਹੇ ਵਿਚ 599 ਬੱਚਿਆਂ ਅਤੇ 6 ਗਰਭਵਤੀ ਔਰਤਾਂ ਸਮੇਤ 2500 ਤੋਂ ਵੱਧ ਲੋਕਾਂ ਨੇ ਵੱਖ-ਵੱਖ ਰਾਹਤ ਕੈਂਪਾਂ 'ਚ ਸ਼ਰਨ ਲਈ ਹੈ। ਮੁੱਖ ਮੰਤਰੀ ਦਫ਼ਤਰ (CMO) ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਵਾਇਨਾਡ ਜ਼ਿਲ੍ਹੇ ਦੀਆਂ ਮੇਪੜੀ ਅਤੇ ਹੋਰ ਗ੍ਰਾਮ ਪੰਚਾਇਤਾਂ ਵਿਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਲਈ ਕੁੱਲ 16 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।

ਇਹ ਵੀ ਪੜ੍ਹੋ-  Wayanad landslide: ਮਲਬੇ ਹੇਠਾਂ ਦੱਬੇ ਪੀੜਤਾਂ ਨੂੰ ਕੱਢਣ ਲਈ ਬਚਾਅ ਕਰਮੀਆਂ ਅੱਗੇ ਖੜ੍ਹੀ ਹੋਈ ਵੱਡੀ ਮੁਸ਼ਕਲ

ਅੰਕੜਿਆਂ ਮੁਤਾਬਕ ਇਨ੍ਹਾਂ ਰਾਹਤ ਕੈਂਪਾਂ ਵਿਚ 723 ਪਰਿਵਾਰਾਂ ਦੇ 2,514 ਲੋਕਾਂ ਨੇ ਸ਼ਰਨ ਲਈ ਹੈ, ਜਿਨ੍ਹਾਂ ਵਿਚ 943 ਪੁਰਸ਼, 972 ਔਰਤਾਂ ਅਤੇ 599 ਬੱਚੇ ਸ਼ਾਮਲ ਹਨ। 6 ਗਰਭਵਤੀ ਔਰਤਾਂ ਵੀ ਰਾਹਤ ਕੈਂਪਾਂ ਵਿਚ ਰਹਿ ਰਹੀਆਂ ਹਨ। ਐਤਵਾਰ ਸ਼ਾਮ ਤੱਕ ਦੇ ਅੰਕੜਿਆਂ ਮੁਤਾਬਕ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ 'ਚ ਮਲਬੇ 'ਚੋਂ ਹੁਣ ਤੱਕ 221 ਲਾਸ਼ਾਂ ਅਤੇ 166 ਮਨੁੱਖੀ ਸਰੀਰ ਦੇ ਅੰਗ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਅਧਿਕਾਰੀ ਕੁਝ ਲੋਕਾਂ ਨਾਲ ਫੋਨ 'ਤੇ ਸੰਪਰਕ ਕਰਨ 'ਚ ਸਫਲ ਰਹੇ ਹਨ, ਜਿਸ ਤੋਂ ਬਾਅਦ ਲਾਪਤਾ ਲੋਕਾਂ ਦੀ ਗਿਣਤੀ 206 ਤੋਂ ਘੱਟ ਕੇ 180 ਹੋ ਗਈ ਹੈ।

ਇਹ ਵੀ ਪੜ੍ਹੋ- Wayanad Landslide: 300 ਤੋਂ ਜ਼ਿਆਦਾ ਮੌਤਾਂ, 200 ਅਜੇ ਵੀ ਲਾਪਤਾ, ਤਲਾਸ਼ੀ ਲਈ ਉਤਾਰੇ ਗਏ 'ਰਡਾਰ ਯੰਤਰ'


author

Tanu

Content Editor

Related News