ਕੇਰਲ ਦੇ ਸਾਬਕਾ CM ਵਿਜਯਨ ਦੀ ਧੀ ਵੀਨਾ ਨੂੰ ਮਨੀ ਲਾਂਡਰਿੰਗ ਮਾਮਲੇ ''ਚ ED ਦਾ ਸੰਮਨ
Tuesday, Jun 09, 2026 - 12:06 PM (IST)
ਕੋਚੀ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਧੀ ਵੀਨਾ ਟੀ ਨੂੰ ਪੁੱਛਗਿੱਛ ਲਈ ਇਸ ਹਫ਼ਤੇ ਤਲਬ ਕੀਤਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਅਧਿਕਾਰੀਆਂ ਦੇ ਅਨੁਸਾਰ ਵੀਣਾ ਨੂੰ 12 ਜੂਨ ਨੂੰ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਖੇਤਰ ਦਫ਼ਤਰ ਵਿਚ ਪੇਸ਼ ਹੋਮ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਹਾਜ਼ਰੀ 'ਤੇ ਮਨੀ ਲਾਂਡਰਿੰਗ ਰੋਕਥਾਮ ਐਕਤ ਦੇ ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾਵੇਗਾ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਉਨ੍ਹਾਂ ਦੱਸਿਆ ਕਿ ਏਜੰਸੀ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਨੂੰ ਵੀ ਸੰਮਨ ਜਾਰੀ ਕੀਤਾ ਹੈ। ਜਾਂਚ ਕੋਚਿਨ ਮਿਨਰਲਜ਼ ਐਂਡ ਰੂਟਾਈਲ ਲਿਮਿਟਿਡ ਅਤੇ ਵੀਣਾ ਦੀ ਹੁਣ ਬੰਦ ਹੋ ਚੁੱਕੀ ਕੰਪਨੀ ਐਕਸਾਲੋਜਿਕ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨਾਲ ਜੂੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ। ਈਡੀ ਨੇ ਪਿਛਲੇ ਮਹੀਨੇ ਪਿਨਾਰਾਈ ਵਿਜਯਨ ਦੇ ਤਿਰੂਵਨੰਤਪੁਰਮ ਸਥਿਤ ਕਿਰਾਏ ਦੇ ਆਵਾਸ, ਜਿਥੇ ਵੀਣਾ ਰਹਿੰਦੀ ਹੈ, ਸਣੇ ਕਈ ਹੋਰ ਥਾਵਾਂ 'ਚ ਛਾਪੇਮਾਰੀ ਕੀਤੀ ਗਈ। ਈਡੀ ਦੀ ਜਾਂਚ ਉਨ੍ਹਾਂ ਦੋਸ਼ਾਂ ਨਾਲ ਜੁੜੀ ਹੋਈ ਹੈ, ਜਿਸ ਦੇ ਮੁਤਾਬਕ ਸੀਐੱਮਆਰਐੱਲ ਨੇ ਸੂਚਨਾ ਤਕਨਾਲੋਜੀ ਸਲਾਹਕਾਰ ਸੇਵਾਵਾਂ ਦੇ ਨਾਮ 'ਤੇ ਐਕਸਾਲੋਜਿਕ ਸਲਿਊਸ਼ਨਜ਼ ਨੂੰ 2.78 ਕਰੋੜ ਰੁਪਏ ਦੀ ਧੋਖਾਧੜੀ ਵਾਲੀ ਅਦਾਇਗੀ ਕੀਤੀ।
ਪੜ੍ਹੋ ਇਹ ਵੀ - 'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ ਲਾੜੇ ਨੂੰ ਪਿਆ ਭਾਰੀ, FIR ਦਰਜ
ਏਜੰਸੀ ਦੇ ਅਨੁਸਾਰ ਸੀਐਮਆਰਐਲ ਦੇ ਮੈਨੇਜਿੰਗ ਡਾਇਰੈਕਟਰ ਸ਼ਸ਼ੀਧਰਨ ਕਾਰਥਾ ਦੇ ਸੰਚਾਲਤ ਇਕ ਹੋਰ ਕੰਪਨੀ ਐਂਪਾਵਰ ਇੰਡੀਆ ਕੈਪੀਟਲ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਨੇ ਵੀ ਐਕਸਾਲੋਜਿਕ ਨੂੰ 50 ਲੱਖ ਰੁਪਏ ਦਾ ਕਰਜ਼ਾ ਦਿੱਤਾ ਸੀ ਪਰ ਕੰਪਨੀ ਸਮੇਂ ਸਿਰ ਕਰਜ਼ਾ ਵਾਪਸ ਕਰਨ ਵਿੱਚ ਅਸਫਲ ਰਹੀ। ਈਡੀ ਦਾ ਦਾਅਵਾ ਹੈ ਕਿ ਕਾਰਥਾ ਦੀ ਅਗਵਾਈ ਵਾਲੀ ਸੀਐਮਆਰਐਲ ਦੇ ਪ੍ਰਬੰਧਨ ਅਤੇ ਵੀਨਾ ਨੇ ਇਸ ਪ੍ਰਕਿਰਿਆ ਦੌਰਾਨ ਕਥਿਤ ਤੌਰ 'ਤੇ "ਅਪਰਾਧ ਤੋਂ ਕਮਾਈ" ਪ੍ਰਾਪਤ ਕੀਤੀ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
