16 ਸਾਲਾਂ ਬਾਅਦ ਭਾਰਤ ਪਰਤਣਗੇ ਲਲਿਤ ਮੋਦੀ, ED ਮਾਮਲੇ ''ਚ ਮਿਲੀ ਵੱਡੀ ਰਾਹਤ

Thursday, Jul 23, 2026 - 07:39 AM (IST)

16 ਸਾਲਾਂ ਬਾਅਦ ਭਾਰਤ ਪਰਤਣਗੇ ਲਲਿਤ ਮੋਦੀ, ED ਮਾਮਲੇ ''ਚ ਮਿਲੀ ਵੱਡੀ ਰਾਹਤ

ਲੰਡਨ (ਇੰਟ.) - ਆਈ. ਪੀ. ਐੱਲ. ਦੇ ਸੰਸਥਾਪਕ ਲਲਿਤ ਮੋਦੀ 16 ਸਾਲ ਬਾਅਦ ਭਾਰਤ ਪਰਤਣ ਦੀ ਤਿਆਰੀ ਵਿਚ ਹਨ। ਇਕ ਅਪੀਲੀ ਟ੍ਰਿਬਿਊਨਲ ਨੇ 16 ਜੁਲਾਈ ਨੂੰ ਆਈ. ਪੀ. ਐੱਲ. 2009 ਦੇ ਦੱਖਣੀ ਅਫਰੀਕਾ ਆਯੋਜਨ ਨਾਲ ਜੁੜੇ ਫੇਮਾ ਮਾਮਲੇ ਵਿਚ ਫੈਸਲਾ ਸੁਣਾਇਆ ਸੀ। ਇਸ ਵਿਚ ਮੋਦੀ ਨੂੰ ਰਾਹਤ ਦਿੰਦੇ ਹੋਏ ਈ. ਡੀ. ਵੱਲੋਂ ਲਗਾਏ ਗਏ ਜੁਰਮਾਨੇ ਨੂੰ ਰੱਦ ਕਰ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ - 3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ ਪੂਰਾ ਮਾਮਲਾ

ਫੈਸਲੇ ਤੋਂ ਬਾਅਦ ਲਲਿਤ ਮੋਦੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਉਹ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਪਰਤ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਕਤੂਬਰ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਹੈ, ਜਿਸ ਤੋਂ ਬਾਅਦ ਉਹ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ। ਇਹ ਮਾਮਲਾ 2009 ਵਿਚ ਆਈ. ਪੀ. ਐੱਲ. ਨੂੰ ਭਾਰਤ ਤੋਂ ਦੱਖਣੀ ਅਫਰੀਕਾ ਲੈ ਕੇ ਜਾਣ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਲੋਕ ਸਭਾ ਚੋਣਾਂ ਕਾਰਨ ਸੁਰੱਖਿਆ ਕਾਰਨਾਂ ਕਰ ਕੇ ਟੂਰਨਾਮੈਂਟ ਭਾਰਤ ਤੋਂ ਦੱਖਣੀ ਅਫਰੀਕਾ ਸ਼ਿਫਟ ਕੀਤਾ ਗਿਆ ਸੀ।

ਪੜ੍ਹੋ ਇਹ ਵੀ - ਪੰਜਾਬ ਭਰ ’ਚ ਅੱਜ ਟੋਲ ਪਲਾਜ਼ੇ ਹੋਣਗੇ ਮੁਫ਼ਤ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਇਸ ਦੇ ਆਯੋਜਨ ਲਈ ਬੀ. ਸੀ. ਸੀ. ਆਈ. ਨੇ ਦੱਖਣੀ ਅਫਰੀਕਾ ਵਿਚ ਲੱਗਭਗ 243.45 ਕਰੋੜ ਰੁਪਏ ਭੇਜੇ ਸਨ। ਬਾਅਦ ਵਿਚ ਈ. ਡੀ. ਨੇ ਦੋਸ਼ ਲਾਇਆ ਸੀ ਕਿ ਇਹ ਰਕਮ ਭਾਰਤੀ ਰਿਜ਼ਰਵ ਬੈਂਕ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਵਿਦੇਸ਼ ਭੇਜੀ ਗਈ ਸੀ, ਜਿਸ ਨਾਲ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਹੋਈ। ਈ. ਡੀ. ਨੇ 2011 ਵਿਚ ਨੋਟਿਸ ਜਾਰੀ ਕੀਤਾ ਸੀ ਅਤੇ 2018 ਵਿਚ ਲਲਿਤ ਮੋਦੀ ਸਮੇਤ ਬੀ. ਸੀ. ਸੀ. ਆਈ. ਦੇ ਕੁੱਝ ਸਾਬਕਾ ਅਧਿਕਾਰੀਆਂ ’ਤੇ ਜੁਰਮਾਨਾ ਲਾਇਆ ਸੀ।

ਪੜ੍ਹੋ ਇਹ ਵੀ - ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਵਿਚਾਲੇ ਪੁੱਜਾ ਜ਼ੋਮੈਟੋ ਡਿਲੀਵਰੀ ਬੁਆਏ, ਲੋਕਾਂ ਨੇ ਪੁੱਛਿਆ-ਕਿਸ ਦਾ ਆਰਡਰ, ਫਿਰ..

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News