ਪੰਜਾਬ ''ਚ ED ਦੀ ਰੇਡ! 16 ਥਾਵਾਂ ''ਤੇ ਮਾਰੇ ਛਾਪੇ

Tuesday, Jul 21, 2026 - 03:38 PM (IST)

ਪੰਜਾਬ ''ਚ ED ਦੀ ਰੇਡ! 16 ਥਾਵਾਂ ''ਤੇ ਮਾਰੇ ਛਾਪੇ

ਚੰਡੀਗੜ੍ਹ (ਅੰਕੁਰ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਪਠਾਨਕੋਟ ਦੇ ਪਿੰਡ ਭੱਟੀਆਂ (ਗੋਲ ਪੰਚਾਇਤ) ਦੀ ਸ਼ਾਮਲਾਟ ਜ਼ਮੀਨ ’ਤੇ ਹੋਈ ਕਥਿਤ ਗ਼ੈਰ-ਕਾਨੂੰਨੀ ਮਾਈਨਿੰਗ ਮਾਮਲੇ ’ਚ ਵੱਡੀ ਕਾਰਵਾਈ ਕਰਦਿਆਂ 16 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਕੀਤੀ ਗਈ।

ਈ. ਡੀ. ਮੁਤਾਬਕ ਛਾਪਿਆਂ ਦੌਰਾਨ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ 1.75 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਬਰਾਮਦ ਹੋਈ ਜਦਕਿ 91.34 ਲੱਖ ਰੁਪਏ ਤੋਂ ਵੱਧ ਰਕਮ ਵਾਲੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਹਨ।


author

Anmol Tagra

Content Editor

Related News