CM ਮੋਹਨ ਯਾਦਵ ਦੀ ਸੁਰੱਖਿਆ ’ਚ ਕੁਤਾਹੀ, ਹੈਲੀਕਾਪਟਰ ਦੇ ਟੇਕਆਫ ਤੋਂ ਪਹਿਲਾਂ ਉੱਡਿਆ ਡ੍ਰੋਨ

Tuesday, Jul 14, 2026 - 08:48 AM (IST)

CM ਮੋਹਨ ਯਾਦਵ ਦੀ ਸੁਰੱਖਿਆ ’ਚ ਕੁਤਾਹੀ, ਹੈਲੀਕਾਪਟਰ ਦੇ ਟੇਕਆਫ ਤੋਂ ਪਹਿਲਾਂ ਉੱਡਿਆ ਡ੍ਰੋਨ

ਭਿੰਡ (ਏਜੰਸੀ) - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਭਿੰਡ ਜ਼ਿਲ੍ਹੇ ’ਚ ਉਨ੍ਹਾਂ ਦੇ ਹੈਲੀਕਾਪਟਰ ਦੇ ਟੇਕਆਫ ਤੋਂ ਪਹਿਲਾਂ ਹੈਲੀਪੈਡ ਦੇ ਉੱਪਰ ਡ੍ਰੋਨ ਉੱਡਦਾ ਵਿਖਾਈ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸੀ. ਐੱਮ. ਡਾ. ਮੋਹਨ ਯਾਦਵ ਦੰਦਰੌਆ ਧਾਮ ’ਚ ਦਰਸ਼ਨਾਂ ਤੋਂ ਬਾਅਦ ਗਵਾਲੀਅਰ ਪਰਤਣ ਲਈ ਹੈਲੀਕਾਪਟਰ ’ਚ ਸਵਾਰ ਹੋ ਚੁੱਕੇ ਸਨ। ਉਨ੍ਹਾਂ ਦੇ ਨਾਲ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਪ੍ਰਹਿਲਾਦ ਪਟੇਲ, ਨਵਿਆਉਣਯੋਗ ਊਰਜਾ ਮੰਤਰੀ ਰਾਕੇਸ਼ ਸ਼ੁਕਲਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੇਵੇਂਦਰ ਨਰਵਰੀਆ ਵੀ ਮੌਜੂਦ ਸਨ।

ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ

ਦੱਸ ਦੇਈਏ ਕਿ ਹੈਲੀਕਾਪਟਰ ਦੇ ਟੇਕਆਫ ਦੀ ਤਿਆਰੀ ਦੌਰਾਨ ਹੈਲੀਪੈਡ ਦੇ ਉੱਪਰ ਇਕ ਡ੍ਰੋਨ ਉੱਡਦਾ ਵਿਖਾਈ ਦੇਣ ’ਤੇ ਪਾਇਲਟ ਨੇ ਸੁਰੱਖਿਆ ਕਾਰਨਾਂ ਕਰ ਕੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਕੰਪਲੈਕਸ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੰਦਰ ਦੀ ਛੱਤ ’ਤੇ ਰਾਘਵੇਂਦਰ ਖੈਮਰੀਆ ਨਾਮਕ ਨੌਜਵਾਨ ਡ੍ਰੋਨ ਉਡਾਉਂਦਾ ਹੋਇਆ ਮਿਲਿਆ। ਪੁਲਸ ਨੇ ਡ੍ਰੋਨ ਜ਼ਬਤ ਕਰ ਕੇ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ।

ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News