ਕੇਰਲ : ਕੋਚਿਨ ਸ਼ਿਪਯਾਰਡ ''ਚ ਧਮਾਕੇ ਕਾਰਨ 5 ਦੀ ਮੌਤ, 11 ਜ਼ਖਮੀ

02/13/2018 8:45:40 PM

ਕੋਚੀ— ਕੇਰਲ ਦੇ ਕੋਚਿਨ ਸ਼ਿਪਯਾਰਡ 'ਚ ਇਕ ਧਮਾਕੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਵਾਇਆ ਗਿਆ ਹੈ। ਉਥੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਦੱਸਿਆ ਜਾ ਰਿਹਾ ਹੈ ਕਿ ਇਕ ਜਹਾਜ਼ ਨੂੰ ਮੁਰੰਮਤ ਲਈ ਲਿਜਾਇਆ ਗਿਆ ਸੀ। ਮੁਰੰਮਤ ਦੌਰਾਨ ਹੀ ਇਸ 'ਚ ਅੱਗ ਲੱਗ ਗਈ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਅਚਾਨਕ ਸ਼ਿਪਯਾਰਡ 'ਚ ਧਮਾਕੇ ਦੀ ਤੇਜ਼ ਆਵਾਜ਼ ਸੁਣੀ ਗਈ। ਇਸ ਤੋਂ ਬਾਅਦ ਚਾਰੇ ਪਾਸੇ ਭਾਜੜ ਮਚ ਗਈ। ਉਥੇ ਹੀ ਇਸ ਹਾਦਸੇ 'ਚ ਹੁਣ ਤਕ 5 ਲੋਕਾਂ ਦੀ ਮੌਤ ਦੀ ਖਬਰ ਹੈ ਤੇ 11 ਲੋਕ ਜ਼ਖਮੀ ਹਨ। ਸ਼ਿਪਯਾਰਡ 'ਚ ਧਮਾਕੇ ਦੀ ਸੂਚਨਾ ਮਿਲਦੇ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਰਵਾਨਾ ਕੀਤਾ ਗਿਆ।


Related News