ਤਿਹਾੜ ਜੇਲ੍ਹ ''ਚ ਆਤਮਸਮਰਪਣ ਕਰਨ ਤੋਂ ਪਹਿਲੇ ਰਾਜਘਾਟ, ਹਨੂੰਮਾਨ ਮੰਦਰ ਜਾਣਗੇ ਕੇਜਰੀਵਾਲ
Sunday, Jun 02, 2024 - 11:26 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਜਘਾਟ 'ਚ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਭੇਟ ਕਰਨ ਅਤੇ ਕਨਾਟ ਪਲੇਸ ਦੇ ਹਨੂੰਮਾਨ ਮੰਦਰ 'ਚ ਦਰਸ਼ਨ ਕਰਨ ਤੋਂ ਬਾਅਦ ਤਿਹਾੜ ਜੇਲ੍ਹ 'ਚ ਆਤਮਸਮਰਪਣ ਕਰਨਗੇ। ਕੇਜਰੀਵਾਲ ਨੂੰ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਲਈ ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ 10 ਮਈ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ।
ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ 'ਤੇ ਮੈਂ 21 ਦਿਨ ਚੋਣ ਪ੍ਰਚਾਰ ਲਈ ਬਾਹਰ ਆਇਆ। ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ।'' ਮੁੱਖ ਮੰਤਰੀ ਨੇ ਕਿਹਾ,''ਅੱਜ ਤਿਹਾੜ ਜਾ ਕੇ ਆਤਮਸਮਰਪਣ ਕਰਾਂਗਾ। ਦੁਪਹਿਰ ਤਿੰਨ ਵਜੇ ਘਰੋਂ ਨਿਕਲਾਂਗਾ। ਪਹਿਲੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਵਾਂਗਾ। ਉੱਥੋਂ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਕਨਾਟ ਪਲੇਟ ਸਥਿਤ ਹਨੂੰਮਾਨ ਮੰਦਰ ਜਾਵਾਂਗਾ। ਉੱਥੋਂ ਪਾਰਟੀ ਦਫ਼ਤਰ ਜਾ ਕੇ ਸਾਰੇ ਵਰਕਰਾਂ ਅਤੇ ਪਾਰਟੀ ਨੇਤਾਵਾਂ ਨੂੰ ਮਿਲਾਂਗਾ। ਉੱਥੋਂ ਫਿਰ ਤਿਹਾੜ ਲਈ ਰਵਾਨਾ ਹੋਵੇਗਾ।'' ਉਨ੍ਹਾਂ ਕਿਹਾ,''ਤੁਸੀਂ ਸਾਰੇ ਲੋਕ ਆਪਣਾ ਧਿਆਨ ਰੱਖਣਾ। ਜੇਲ੍ਹ 'ਚ ਮੈਨੂੰ ਤੁਹਾਡੀ ਸਾਰਿਆਂ ਦੀ ਚਿੰਤਾ ਰਹੇਗਾ। ਤੁਸੀਂ ਖੁਸ਼ ਰਹੋਗੇ ਤਾਂ ਜੇਲ੍ਹ 'ਚ ਤੁਹਾਡਾ ਕੇਜਰੀਵਾਲ ਵੀ ਖੁਸ਼ ਰਹੇਗਾ। ਜੈ ਹਿੰਦ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e