ਓਮਿਕਰੋਨ ਦਾ ਖ਼ੌਫ; ਕੇਜਰੀਵਾਲ ਨੇ PM ਮੋਦੀ ਨੂੰ ਪ੍ਰਭਾਵਿਤ ਦੇਸ਼ਾਂ ਦੀਆਂ ਉਡਾਣਾਂ ਬੰਦ ਕਰਨ ਦੀ ਲਾਈ ਗੁਹਾਰ
Saturday, Nov 27, 2021 - 11:59 AM (IST)
ਨਵੀਂ ਦਿੱਲੀ— ਦੱਖਣੀ ਅਫ਼ਰੀਕਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮਿਕਰੋਨ’ ਦਾ ਪਤਾ ਲੱਗਣ ਨਾਲ ਦੁਨੀਆ ਭਰ ’ਚ ਇਕ ਵਾਰ ਤੋਂ ਖ਼ੌਫ ਪੈਦਾ ਹੋ ਗਿਆ ਹੈ। ਇਸ ਨਵੇਂ ਵੇਰੀਐਂਟ ਨੇ ਭਾਰਤ ਸਮੇਤ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਚਿੰਤਾ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਹੈ, ਜੋ ਕਿ ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਮੁਸ਼ਕਲ ਨਾਲ ਸਾਡਾ ਦੇਸ਼ ਕੋਰੋਨਾ ਵਾਇਰਸ ਤੋਂ ਉੱਭਰ ਸਕਿਆ ਹੈ। ਸਾਨੂੰ ਇਸ ਨਵੇਂ ਵੇਰੀਐਂਟ ਨੂੰ ਭਾਰਤ ਵਿਚ ਐਂਟਰੀ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ, WHO ਨੇ ਸੱਦੀ ਐਮਰਜੈਂਸੀ ਮੀਟਿੰਗ
ਓਧਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਇਕ ਕਮੇਟੀ ਨੇ ਕੋਰੋਨਾ ਵਾਇਰਸ ਦੇ ਇਸ ਨਵੇਂ ਵੇਰੀਐਂਟ ਨੂੰ ਓਮੀਕਰੋਨ ਦਾ ਨਾਂ ਦਿੱਤਾ ਹੈ ਅਤੇ ਇਸ ਨੂੰ ਬੇਹੱਦ ਚਿੰਤਾਜਨਕ ਵੇਰੀਐਂਟ ਕਰਾਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਦੇ ਸਾਹਮਣੇ ਆਉਣ ਮਗਰੋਂ ਅਮਰੀਕਾ, ਬਿ੍ਰਟੇਨ, ਕੈਨੇਡਾ, ਰੂਸ ਅਤੇ ਕਈ ਹੋਰ ਦੇਸ਼ਾਂ ਨਾਲ ਯੂਰਪੀ ਸੰਘਾਂ ਨੇ ਅਫ਼ਰੀਕਾ ਦੇਸ਼ ਤੋਂ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੈਰੀਐਂਟ ‘ਓਮੀਕਰੋਨ’ ਨੇ ਵਧਾਈ ਦੁਨੀਆ ’ਚ ਚਿੰਤਾ, PM ਮੋਦੀ ਅੱਜ ਕਰਨਗੇ ਸਮੀਖਿਆ ਬੈਠਕ
ਇਕ ਅਧਿਕਾਰੀ ਮੁਤਾਬਕ ਪਾਬੰਦੀਆਂ ਦੱਖਣੀ ਅਫ਼ਰੀਕਾ, ਬੋਤਸਵਾਨਾ, ਜ਼ਿੰਬਾਬਵੇ, ਨਾਮੀਬੀਆ, ਲੇਸੋਥੋ, ਮੋਜਾਮਬਿਕ ਅਤੇ ਮਲਾਵੀ ’ਤੇ ਲਾਗੂ ਹੋਣਗੀਆਂ। ਦੱਖਣੀ ਅਫ਼ਰੀਕਾ ਵਿਚ ਫੈਲ ਰਹੇ ਇਕ ਨਵੇਂ ਕੋਰੋਨਾ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਤੋਂ ਬਚਣ ਲਈ ਸਾਵਧਾਨੀ ਦੇ ਤੌਰ ’ਤੇ ਲਾਗੂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੰਸਦ ਸੈਸ਼ਨ: ਪਹਿਲੇ ਦਿਨ ਲੋਕ ਸਭਾ ’ਚ ਪੇਸ਼ ਹੋਵੇਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਬਿੱਲ