ਕੇਜਰੀਵਾਲ ਦਾ ਵੱਡਾ ਬਿਆਨ, ਦਿੱਲੀ ’ਚ ਲੈ ਕੇ ਆਵਾਂਗਾ ‘ਰਾਮ ਰਾਜ’
Wednesday, Mar 10, 2021 - 05:23 PM (IST)
ਨਵੀਂ ਦਿੱਲੀ– ਦਿੱਲੀ ਵਿਧਾਨ ਸਭਾ ’ਚ ਬਜਟ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਦੇ ਤੀਜੇ ਦਿਨ ਉਪ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਨੂੰ ਭਾਗਵਾਨ ਰਾਮ ਅਤੇ ਹਨੁਮਾਨ ਦਾ ਭਗਤ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਭਗਵਾਨ ਰਾਮ ਅਤੇ ਹਨੁਮਾਨ ਦਾ ਭਗਤ ਹਾਂ। ਅਸੀਂ ਜਨਤਾ ਦੀ ਸੇਵਾ ਲਈ ਰਾਮ ਰਾਜ ਦੀ ਧਾਰਣਾ ਤੋਂ ਪ੍ਰੇਰਿਤ ਹੋ ਕੇ 10 ਸਿਧਾਂਤਾਂ ਦਾ ਪਾਲਨ ਕਰਦੇ ਆ ਰਹੇ ਹਾਂ।
ਇਹ ਵੀ ਪੜ੍ਹੋ– BJP ਸੰਸਦੀ ਬੈਠਕ ’ਚ PM ਮੋਦੀ ਦਾ ਵੱਡਾ ਬਿਆਨ- ਬੰਗਾਲ ’ਚ ਸਾਡੀ ਜਿੱਤ ਪੱਕੀ
ਰਾਮ ਰਾਜ ਤੋਂ ਪ੍ਰੇਰਣਾ ਲੈ ਕੇ ਮੁੱਖ ਮੰਤਰੀ ਦੁਆਰਾ ਬਣਾਏ ਗਏ 10 ਸਿਧਾਂਤ ਇਸ ਪ੍ਰਕਾਰ ਹਨ
1. ਕੋਈ ਭੁੱਖਾ ਨਾ ਸੌਵੇ
2. ਬੱਚਿਆਂ ਨੂੰ ਚੰਗੀ ਸਿੱਖਿਆ
3. ਸਾਰਿਆਂ ਨੂੰ ਬਿਹਤਰ ਇਲਾਜ
4. 24 ਘੰਟੇ ਮੁਫ਼ਤ ਬਿਜਲੀ
5. ਸਾਰਿਆਂ ਨੂੰ ਮੁਫ਼ਤ ਪਾਣੀ
6. ਸਾਰਿਆਂ ਨੂੰ ਰੁਜ਼ਗਾਰ
7. ਬੇਘਰਾਂ ਨੂੰ ਘਰ
8. ਜਨਾਨੀਆਂ ਨੂੰ ਸੁਰੱਖਿਆ
9. ਬਜ਼ੁਰਗਾਂ ਨੂੰ ਸਨਮਾਨ
10. ਸਾਰਿਆਂ ਨੂੰ ਸਮਾਨ ਅਧਿਕਾਰ
ਇਹ ਵੀ ਪੜ੍ਹੋ– ਪੱਛਮੀ ਬੰਗਾਲ: ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਭਰਿਆ ਨਾਮਜ਼ਦਗੀ ਪੱਤਰ
ਕੇਜਰੀਵਾਲ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਪਿਛਲੇ ਇਕ ਸਾਲ ’ਚ ਦੇਸ਼ ਅਤੇ ਦਿੱਲੀ ਨੇ ਕੋਰੋਨਾ ਦਾ ਸਾਹਮਣਾ ਕੀਤਾ ਹੈ। ਨੇਤਾ ਚਾਹੇ ਕਿੰਨੀ ਵੀ ਤਾਰੀਫ਼ ਕਰ ਲੈਣ ਪਰ ਹਸਪਤਾਲ ’ਚ ਇਲਾਜ ਤਾਂ ਡਾਕਟਰਾਂ ਨੇ ਕੀਤਾ। ਅਸੀਂ ਅਤੇ ਸਦਨ ਦਿਲ ਤੋਂ ਡਾਕਟਰਾਂ, ਨਰਸਾਂ, ਫਰੰਟਲਾਈਨ ਯੋਧਿਆਂ ਅਤੇ ਵਿਗਿਆਨਆਂ ਦਾ ਧੰਨਵਾਦ ਕਰਦੇ ਹਾਂ। ਇਸ ਲੜਾਈ ’ਚ ਕੇਂਦਰ ਸਮੇਤ ਸਾਰਿਆਂ ਨੇ ਮਿਲ ਕੇ ਕੰਮ ਕੀਤਾ, ਮੈਂ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਹਸਪਤਾਲ ਜਾਣ ਅਤੇ ਲਾਈਨ ’ਚ ਲੱਗ ਕੇ ਆਮ ਲੋਕਾਂ ਦੀ ਤਰ੍ਹਾਂ ਟੀਕਾ ਲਗਵਾਉਣ ਦੀ ਅਪੀਲ ਕਰਦਾ ਹਾਂ।
ਮੁੱਖ ਮੰਤਰੀ ਨੇ ਦਿੱਲੀ ਦੇ ਬਜ਼ੁਰਗਾਂ ਲਈ ਐਲਾਨ ਕਰਦੇ ਹੋਏ ਕਿਹਾ ਕਿ ਅਯੁੱਧਿਆ ’ਚ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਤੋਂ ਬਾਅਦ ਸਰਕਾਰ ਸਾਰੇ ਸਤਿਕਾਰਯੋਗ ਬਜ਼ੁਰਗਾਂ ਨੂੰ ਮੁਫ਼ਤ ’ਚ ਭਗਵਾਨ ਰਾਮ ਦੇ ਦਰਸ਼ਨ ਕਰਵਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ’ਚ ਪਿਛਲੇ 6 ਸਾਲਾਂ ’ਚ ਸਿੱਖਿਆ ਦੇ ਖ਼ੇਤਰ ’ਚ ਕੀਤੇ ਗਏ ਕੰਮ ਨੂੰ ਕ੍ਰਾਂਤੀ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਿੱਖਿਆ ’ਚ ਇਨਕਲਾਬੀ ਤਬਦੀਲੀ ਲਈ ਨਾ ਸਿਰਫ਼ ਵੱਖਰੇ ਬੋਰਡ ਦਾ ਗਠਨ ਕੀਤਾ ਸਗੋਂ ਬਜਟ ਦਾ 25 ਫੀਸਦੀ ਹਿੱਸਾ ਵੀ ਦਿੱਤਾ ਹੈ।