ਨਵਜੋਤ ਸਿੱਧੂ ਨੇ 'ਆਪ' ਦੀ ਤਾਰੀਫ਼ 'ਚ ਕੀਤਾ ਟਵੀਟ ਤਾਂ ਹੁਣ ਕੇਜਰੀਵਾਲ ਨੇ ਦਿੱਤਾ ਇਹ ਜੁਆਬ

Wednesday, Jul 14, 2021 - 12:48 PM (IST)

ਨਵਜੋਤ ਸਿੱਧੂ ਨੇ 'ਆਪ' ਦੀ ਤਾਰੀਫ਼ 'ਚ ਕੀਤਾ ਟਵੀਟ ਤਾਂ ਹੁਣ ਕੇਜਰੀਵਾਲ ਨੇ ਦਿੱਤਾ ਇਹ ਜੁਆਬ

ਪਣਜੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਵਲੋਂ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕੀਤੇ ਜਾਣ ਤੋਂ ਉਹ ਉਤਸ਼ਾਹਿਤ ਮਹਿਸੂਸ ਕਰਦੇ ਹਨ। ਦਰਅਸਲ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ‘ਆਪ’ ਨੇ ਹਮੇਸ਼ਾ ਹੀ ਪੰਜਾਬ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਨੂੰ ਪਹਿਚਾਣਿਆ ਹੈ। ਸਿੱਧੂ ਦੇ ਟਵੀਟ ਬਾਰੇ ਪੁੱਛੇ ਜਾਣ ’ਤੇ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ, ਉਹ ਪੰਜਾਬ ਵਿਚ ਹਨ। ਮੈਂ ਖੁਸ਼ ਹਾਂ ਕਿ ‘ਆਪ’ ਪਾਰਟੀ ਇੰਨਾ ਚੰਗਾ ਕੰਮ ਕਰ ਰਹੀ ਹੈ ਕਿ ਵਿਰੋਧੀ ਧਿਰ ਦੇ ਆਗੂ ਵੀ ਸਾਡੀ ਸ਼ਲਾਘਾ ਕਰ ਰਹੇ ਹਨ। ਦੱਸ ਦੇਈਏ ਕਿ ਕੇਜਰੀਵਾਲ ਗੋਆ ਦੇ ਦੋ ਦਿਨਾਂ ਦੌਰੇ ’ਤੇ ਹਨ।

ਇਹ ਵੀ ਪੜ੍ਹੋ : ਸਿੱਧੂ ਦਾ ਟਵੀਟ, ਵਿਰੋਧੀ ਧਿਰ ਨੇ ਪੰਜਾਬ ਲਈ ਮੇਰੀ ਸੋਚ ਨੂੰ ਹਮੇਸ਼ਾ ਮਾਨਤਾ ਦਿੱਤੀ , ਸਾਂਝੀ ਕੀਤੀ ਮਾਨ ਦੀ ਵੀਡੀਓ

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਲੜੀਵਾਰ ਟਵੀਟ ’ਚ ਕਿਹਾ ਸੀ ਕਿ ਸਾਡੀ ਵਿਰੋਧੀ ਧਿਰ ‘ਆਪ’ ਨੇ ਹਮੇਸ਼ਾ ਹੀ ਪੰਜਾਬ ਲਈ ਕੀਤੇ ਗਏ ਮੇਰੇ ਵਿਜ਼ਨ ਅਤੇ ਕੰਮਾਂ ਨੂੰ ਪਹਿਚਾਣਿਆ ਹੈ। ਚਾਹੇ ਉਹ 2017 ਤੋਂ ਪਹਿਲਾਂ ਮੇਰੇ ਵਲੋਂ ਚੁੱਕੇ ਗਏ ਬੇਅਦਬੀ ਮਾਮਲੇ, ਨਸ਼ੀਲੇ ਪਦਾਰਥ, ਕਿਸਾਨਾਂ ਦੀਆਂ ਪਰੇਸ਼ਾਨੀਆਂ, ਭ੍ਰਿਸ਼ਟਾਚਾਰ ਅਤੇ ਬਿਜਲੀ ਸੰਕਟ ਦੇ ਮੁੱਦੇ ਹੋਣ, ਜਿਨ੍ਹਾਂ ਦਾ ਸਾਹਮਣਾ ਪੰਜਾਬ ਦੀ ਜਨਤਾ ਨੂੰ ਕਰਨਾ ਪੈ ਰਿਹਾ ਹੈ ਜਾਂ ਫਿਰ ਅੱਜ ਜਿਸ ਤਰ੍ਹਾਂ ਮੈਂ ‘ਪੰਜਾਬ ਮਾਡਲ’ ਪੇਸ਼ ਕੀਤਾ ਹੈ। ਉਹ ਸਾਫ਼ ਤੌਰ ’ਤੇ ਜਾਣਦੇ ਹਨ ਕਿ ਅਸਲ ਵਿਚ ਪੰਜਾਬ ਲਈ ਕੌਣ ਲੜ ਰਿਹਾ ਹੈ? ਦੱਸਣਯੋਗ ਹੈ ਕਿ ਸਿੱਧੂ ਦੇ ਟਵੀਟ ਅਜਿਹੇ ਸਮੇਂ ’ਚ ਆਏ ਹਨ, ਜਦੋਂ ਕਾਂਗਰਸ ਆਲਾ ਕਮਾਨ ਪਾਰਟੀ ਦੀ ਪੰਜਾਬ ਇਕਾਈ ’ਚ ਜਾਰੀ ਕਲੇਸ਼ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉੱਥੇ ਹੀ ਅਜਿਹੀਆਂ ਅਟਕਲਾਂ ਹਨ ਕਿ ਸਿੱਧੂ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੇ ਗੋਆ ’ਚ ਵੀ 300 ਯੂਨਿਟ ਮੁਫ਼ਤ ਬਿਜਲੀ ਦਾ ਕੀਤਾ ਵਾਅਦਾ

ਇਹ ਵੀ ਪੜ੍ਹੋ : ਨਿਸ਼ੀਥ ਪ੍ਰਮਾਣਿਕ ਬੰਗਾਲ ’ਚ BJP ਲਈ ਜ਼ਮੀਨ ਤਿਆਰ ਕਰਨ ਵਾਲੇ ਮੋਦੀ ਕੈਬਨਿਟ ਦੇ ਸਭ ਤੋਂ ‘ਯੁਵਾ ਮੰਤਰੀ’


author

Tanu

Content Editor

Related News