ਦਿੱਲੀ ''ਚ ਇਲਾਜ ਅਤੇ ਸਿੱਖਿਆ ਲਈ ਨਹੀਂ ਕੀਤਾ ਮਨ੍ਹਾ : ਕੇਜਰੀਵਾਲ

10/01/2019 5:56:48 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਹਾਰ ਦੇ ਲੋਕਾਂ 'ਤੇ ਦਿੱਤੇ ਗਏ ਬਿਆਨ 'ਤੇ ਸਫ਼ਾਈ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਇਲਾਜ ਕਰਵਾਉਣ ਜਾਂ ਸਿੱਖਿਆ ਲਈ ਮਨ੍ਹਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ,''ਸਾਨੂੰ ਕਿਸੇ ਦੇ ਮੈਡੀਕਲ ਟ੍ਰੀਟਮੈਂਟ ਅਤੇ ਪੜ੍ਹਾਈ 'ਤੇ ਇਤਰਾਜ਼ ਨਹੀਂ ਹੈ। ਸਾਨੂੰ ਇਸ ਗੱਲ 'ਤੇ ਖੁਸ਼ੀ ਹੋਵੇਗੀ ਕਿ ਜੇਕਰ ਅਸੀਂ ਕਿਸੇ ਲੋੜਵੰਦ ਇਨਸਾਨ ਦੀ ਮਦਦ ਕਰ ਸਕੀਏ।'' ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਇਲਾਜ ਲਈ ਅਤੇ ਕਿਸੇ ਬੱਚੇ ਦੀ ਪੜ੍ਹਾਈ ਲਈ ਮਦਦ ਕਰਦੇ ਹਾਂ ਤਾਂ ਇਹ ਚੰਗੀ ਗੱਲ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਵਰਗੀ ਪੜ੍ਹਾਈ ਅਤੇ ਇਲਾਜ ਦੀ ਸਹੂਲਤ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਹੋਵੇ।

ਦਰਅਸਲ ਕੇਜਰੀਵਾਲ ਨੇ ਕਿਹਾ ਸੀ ਕਿ ਬਿਹਾਰ ਦਾ ਇਕ ਆਦਮੀ 500 ਰੁਪਏ ਦੇ ਟਿਕਟ ਨਾਲ ਟਰੇਨ 'ਚ ਬੈਠ ਕੇ ਦਿੱਲੀ ਆਉਂਦਾ ਹੈ ਅਤੇ 5 ਲੱਖ ਦਾ ਇਲਾਜ ਮੁਫ਼ਤ 'ਚ ਕਰਵਾ ਕੇ ਚੱਲਾ ਜਾਂਦਾ ਹੈ। ਇਸ ਨਾਲ ਖੁਸ਼ੀ ਹੁੰਦੀ ਹੈ ਕਿ ਆਪਣੇ ਦੇਸ਼ ਦੇ ਲੋਕ ਹਨ, ਸਾਰਿਆਂ ਦਾ ਇਲਾਜ ਹੋਣਾ ਚਾਹੀਦਾ ਪਰ ਦਿੱਲੀ ਦੀ ਆਪਣੀ ਸਮਰੱਥਾ ਹੈ। ਪੂਰੇ ਦੇਸ਼ ਦੇ ਲੋਕਾਂ ਦਾ ਕਿਵੇਂ ਇਲਾਜ ਕਰੇਗੀ, ਇਸ ਲਈ ਲੋੜ ਹੈ ਕਿ ਸਾਰੇ ਦੇਸ਼ 'ਚ ਸਿਹਤ ਸਹੂਲਤਾਂ ਸੁਧਰਨ।

ਦਿੱਲੀ ਬਨਾਮ ਬਾਹਰੀ ਦੀ ਬਹਿਸ ਦਰਮਿਆਨ ਕੇਜਰੀਵਾਲ ਨੇ ਬਿਹਾਰ ਤੋਂ ਇਲਾਜ ਕਰਨ ਵਾਲਿਆਂ ਨੂੰ ਲੈ ਕੇ ਟਿੱਪਣੀ ਕੀਤੀ ਤਾਂ ਭਾਜਪਾ ਦੇ ਨੇਤਾਵਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ। ਵਿਜੇ ਗੋਇਲ ਨੇ ਸਵਾਲੀਆ ਅੰਦਾਜ 'ਚ ਕਿਹਾ ਕਿ ਕੀ ਬੰਗਲਾਦੇਸ਼ੀ ਅਤੇ ਰੋਹਿੰਗੀਆ ਹੀ ਦਿੱਲੀ 'ਚ ਰਹਿ ਸਕਦੇ ਹਨ ਅਤੇ ਆਪਣਾ ਇਲਾਜ ਕਰਵਾ ਸਕਦੇ ਹਨ। ਬਿਹਾਰ, ਉੱਤਰ ਪ੍ਰਦੇਸ਼ ਜਾਂ ਫਿਰ ਪੂਰਵਾਂਚਲੀ ਲੋਕ ਕੇਜਰੀਵਾਲ ਜੀ ਲਈ ਬਾਹਰੀ ਹਨ? ਵਿਜੇ ਗੋਇਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਖੁਦ ਗਾਜ਼ੀਆਬਾਦ ਤੋਂ ਹਨ ਅਤੇ ਦਿੱਲੀ ਆਏ ਹਨ। ਉਹ ਆਪਣਾ ਇਲਾਜ ਕਰਵਾਉਣ ਬੈਂਗਲੁਰੂ ਕਿਉਂ ਜਾਂਦੇ ਹਨ। ਵਿਜੇ ਗੋਇਲ ਨੇ ਕਿਹਾ ਕਿ ਕੇਜਰੀਵਾਲ ਨੂੰ ਐੱਨ.ਆਰ.ਸੀ. ਨੂੰ ਲੈ ਕੇ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਨਜ਼ਰ 'ਚ ਬਾਹਰੀ ਕੌਣ ਹੈ। ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਲਈ ਆਪਣੇ ਹੀ ਲੋਕ ਬਾਹਰੀ ਹੈ, ਜਦੋਂ ਕਿ ਬੰਗਲਾਦੇਸ਼ੀ ਅਤੇ ਰੋਹਿੰਗੀਆ ਆਪਣੇ।

ਇਸ ਤੋਂ ਪਹਿਲਾਂ ਭਾਜਪਾ ਨੇ ਇਕ ਵਾਰ ਫਿਰ ਮੰਗਲਵਾਰ ਨੂੰ ਕੇਜਰੀਵਾਲ ਵਿਰੁੱਧ ਹੱਲਾ ਬੋਲਿਆ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਭਾਜਪਾ ਨੇ ਕੇਜਰੀਵਾਲ ਦੇ ਘਰ 'ਤੇ ਪ੍ਰਦਰਸ਼ਨ ਕੀਤਾ ਸੀ। ਕੇਜਰੀਵਾਲ ਵਿਰੁੱਧ ਭਾਜਪਾ ਦਾ ਪਿਛਲੇ 6 ਦਿਨਾਂ 'ਚ ਇਹ ਦੂਜਾ ਪ੍ਰਦਰਸ਼ਨ ਹੈ।


DIsha

Content Editor

Related News