ਕੇਜਰੀਵਾਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਪਰਿਵਾਰ ਸਮੇਤ ਸਾਲਾਸਰ ਬਾਲਾਜੀ ਮੰਦਰ ’ਚ ਕੀਤੀ ਪੂਜਾ (ਤਸਵੀਰਾਂ)

Saturday, Nov 13, 2021 - 03:58 PM (IST)

ਕੇਜਰੀਵਾਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਪਰਿਵਾਰ ਸਮੇਤ ਸਾਲਾਸਰ ਬਾਲਾਜੀ ਮੰਦਰ ’ਚ ਕੀਤੀ ਪੂਜਾ (ਤਸਵੀਰਾਂ)

ਜੈਪੁਰ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਮਸ਼ਹੂਰ ਸਾਲਾਸਰ ਬਾਲਾਜੀ ਮੰਦਰ ’ਚ ਪੂਜਾ ਕੀਤੀ। ਕੇਜਰੀਵਾਲ ਨੇ ਆਪਣੇ ਪਰਿਵਾਰ ਸਮੇਤ ਚੁਰੂ ਜ਼ਿਲ੍ਹੇ ’ਚ ਸਥਿਤ ਇਸ ਮਸ਼ਹੂਰ ਮੰਦਰ ’ਚ ਦਰਸ਼ਨ ਕੀਤੇ। ਮੁੱਖ ਮੰਤਰੀ ਸ਼ੁੱਕਰਵਾਰ ਰਾਤ ਨੂੰ ਸਾਲਾਸਰ ਪਹੁੰਚੇ। ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਸ਼ਨੀਵਾਰ ਸਵੇਰੇ ਮੰਦਰ ’ਚ ਪ੍ਰਾਰਥਨਾ ਕੀਤੀ।

PunjabKesari

ਮੰਦਰ ਪ੍ਰਬੰਧ ਕਮੇਟੀ ਵਲੋਂ ਕੇਜਰੀਵਾਲ ਦਾ ਸਨਮਾਨ ਵੀ ਕੀਤਾ ਗਿਆ। ਕੇਜਰੀਵਾਲ ਨੇ ਟਵੀਟ ਕੀਤਾ,‘‘ਅੱਜ ਵਿਆਹ ਦੀ ਵਰ੍ਹੇਗੰਢ ਹੈ। ਪੂਰੇ ਪਰਿਵਾਰ ਨਾਲ ਸ਼੍ਰੀ ਸਾਲਾਸਰ ਬਾਲਾਜੀ ਧਾਮ ਮੰਦਰ ’ਚ ਭਗਵਾਨ ਬਜਰੰਗਬਲੀ ਜੀ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ।’’

PunjabKesari

PunjabKesari 


author

DIsha

Content Editor

Related News