ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਸ਼ਰਾਬ ਪੀਣ ਦੀ ਉਮਰ ਕੀਤੀ 21 ਸਾਲ, ਪਹਿਲਾਂ ਸੀ ਇੰਨੀ

Tuesday, Mar 23, 2021 - 09:12 PM (IST)

ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਸ਼ਰਾਬ ਪੀਣ ਦੀ ਉਮਰ ਕੀਤੀ 21 ਸਾਲ, ਪਹਿਲਾਂ ਸੀ ਇੰਨੀ

ਨਵੀਂ ਦਿੱਲੀ - ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸ਼ਰਾਬ ਪੀਣ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਖਿਆ ਕਿ ਦਿੱਲੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਿਸੋਦੀਆ ਨੇ ਅੱਗੇ ਆਖਿਆ ਕਿ ਦਿੱਲੀ ਵਿਚ ਸ਼ਰਾਬ ਦੀ ਕੋਈ ਸਰਕਾਰੀ ਦੁਕਾਨ ਨਹੀਂ ਹੋਵੋਗੀ। ਉਪ-ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਦਿੱਲੀ ਵਿਚ ਹੁਣ ਸ਼ਰਾਬ ਕੋਈ ਨਵੀਂ ਦੁਕਾਨ ਨਹੀਂ ਖੁੱਲ੍ਹੇਗੀ। ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਟੈਕਸ ਚੋਰੀ ਨੂੰ ਰੋਕਣਾ ਹੈ। ਦੱਸ ਦਈਏ ਕਿ ਇਸ ਨੀਤੀ ਨਾਲ ਮਾਲੀਆ ਵਿਚ 20 ਫੀਸਦੀ ਤੱਕ ਦੇ ਵਾਧੇ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਬਕਾਰੀ ਨੀਤੀ ਵਿਚ ਤਬਦੀਲੀ ਨੂੰ ਲੈ ਕੇ ਆਖਿਆ ਕਿ ਨਵੀਂ ਆਬਕਾਰੀ ਨੀਤੀ ਦਿੱਲੀ ਵਿਚ ਸ਼ਰਾਬ ਮਾਫੀਆਵਾਂ ਲਈ ਝਟਕਾ ਹੈ। ਇਸ ਸੁਧਾਰ ਨੂੰ ਪਟੜੀ ਤੋਂ ਲਾਹੁਣ ਲਈ ਮਾਫੀਆ ਕੁਝ ਵੀ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀ ਸਿੱਖਿਆ, ਪਾਣੀ, ਬਿਜਲੀ ਅਤੇ ਸਿਹਤ ਵਿਭਾਗਾਂ ਤੋਂ ਮਾਫੀਆ ਰਾਜ ਖਤਮ ਕੀਤਾ ਹੈ। ਅਸੀਂ ਆਬਕਾਰੀ ਵਿਭਾਗ ਵਿਚ ਸੁਧਾਰ ਲਈ ਵੀ ਵਚਨਬੱਧ ਹੈ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ

ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ
ਇਹ ਫੈਸਲਾ ਸਰਕਾਰ ਦੀ ਇਕ ਕਮੇਟੀ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ ਹੈ। ਸਰਕਾਰ ਦੀ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਸ਼ਰਾਬ ਪੀਣ ਦੀ ਘਟੋਂ-ਘੱਟ ਉਮਰ 25 ਸਾਲ ਤੋਂ 21 ਸਾਲ ਕੀਤੀ ਜਾਵੇ ਅਤੇ ਡ੍ਰਾਈ-ਡੇ ਦੀ ਗਿਣਤੀ ਵੀ ਸਾਲ ਵਿਚ ਸਿਰਫ 3 ਤੋਂ ਵਧ ਨਹੀਂ ਹੋਣੀ ਚਾਹੀਦੀ। ਦਿੱਲੀ ਸਰਕਾਰ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਆਬਕਾਰੀ ਕਮਿਸ਼ਨਰ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਸੀ। ਸ਼ਰਾਬ ਦਿੱਲੀ ਵਿਚ ਮਾਲੀਆ ਦਾ ਸਭ ਤੋਂ ਵੱਡਾ ਸਰੋਤ ਹੈ। 2019-2020 ਵਿਚ ਸ਼ਰਾਬ ਤੋਂ 5400 ਕਰੋੜ ਰੁਪਏ ਦਾ ਮਾਲੀਆ ਮਿਲਿਆ ਸੀ। ਸਰਕਾਰ ਦੀ ਕਮੇਟੀ ਨੇ ਨਵੀਂ ਨੀਤੀ ਅਧੀਨ ਬੀਅਰ, ਵਾਈਨ ਅਤੇ ਹੋਰ ਘੱਟ ਅਲਕੋਹਲ ਵਾਲੀਆਂ ਡ੍ਰਿੰਕਸ ਨੂੰ ਡਿਪਾਰਟਮੈਂਟਲ ਸਟੋਰ 'ਤੇ ਵੇਚਣ ਦੀ ਸਿਫਾਰਸ਼ ਕੀਤੀ ਸੀ।

ਇਹ ਵੀ ਪੜ੍ਹੋ - ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'


author

Khushdeep Jassi

Content Editor

Related News