ਪਿਆਜ਼ ਘੋਟਾਲੇ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਦਿੱਤੀ ਸਫਾਈ ਕਿਹਾ...
Sunday, Sep 20, 2015 - 05:17 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਮੀਡੀਆ ਵਿਚ ਸਸਤੀ ਕੀਮਤ ''ਤੇ ਪਿਆਜ਼ ਖਰੀਦ ਕੇ ਮਹਿੰਗੀ ਕੀਮਤ ''ਤੇ ਵੇਚੇ ਜਾਣ ਦੀਆਂ ਖਬਰਾਂ ਨੂੰ ਝੂਠਾ, ਗੁੰਮਰਾਹ ਅਤੇ ਬਦਨਾਮ ਕਰਨ ਵਾਲਾ ਦੱਸਿਆ ਹੈ। ਦਿੱਲੀ ਸਰਕਾਰ ਵਲੋਂ ਐਤਵਾਰ ਨੂੰ ਇਸ ਸੰਬੰਧ ਵਿਚ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਅਤੇ ਪਿਆਜ਼ ਦੇ ਘੋਟਾਲੇ ਨਾਲ ਸੰਬੰਧਤ ਰਿਪੋਰਟਾਂ ਦਾ ਜ਼ੋਰਦਾਰ ਖੰਡਨ ਕੀਤਾ ਗਿਆ।
ਸਰਕਾਰ ਦਾ ਕਹਿਣਾ ਹੈ ਕਿ ਮੀਡੀਆ ਦੇ ਇਕ ਵਰਗ ''ਚ ਆਈ ਇਸ ਤਰ੍ਹਾਂ ਦੀਆਂ ਰਿਪੋਰਟਾਂ ਲੋਕਾਂ ''ਚ ਭਰਮ ਪੈਦਾ ਕਰਨ ਦੇ ਉਦੇਸ਼ ਨਾਲ ਲਿਆਂਦੀ ਗਈ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਝੂਠ ਅਤੇ ਬੇਬੁਨਿਆਦ ਖਬਰਾਂ ''ਤੇ ਧਿਆਨ ਨਾ ਦੇਣ, ਜੋ ਈਮਾਨਦਾਰੀ ਨਾਲ ਕੰਮ ਕਰ ਰਹੀ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵੀ ਕਰੇ। ਪਿਆਜ਼ ਖਰੀਦ ਦੇ ਸੰਬੰਧ ਵਿਚ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਨਾਸਿਕ ''ਚ ਛੋਟੇ ਕਿਸਾਨ, ਖੇਤੀਬਾੜੀ ਕਾਰੋਬਾਰ ਸਮੂਹ (ਐਸ. ਐਫ. ਸੀ.) ਦੇ ਜ਼ਰੀਏ ਪਿਆਜ਼ ਦੀ ਖਰੀਦ ਕੀਤੀ ਸੀ। ਇਹ ਭਾਰਤ ਸਰਕਾਰ ਦੀ ਏਜੰਸੀ ਅਤੇ ਕੇਂਦਰੀ ਖੇਤੀ ਮੰਤਰਾਲੇ ਅਧੀਨ ਕੰਮ ਕਰਦੀ ਹੈ। ਏਜੰਸੀ ਨੇ ਸਪੱਸ਼ਟ ਕਿਹਾ ਹੈ ਕਿ ਦਿੱਲੀ ਸਰਕਾਰ ਨੇ ਜੋ ਪਿਆਜ਼ ਖਰੀਦੀਆ ਹੈ, ਉਹ ਉਸ ਨੂੰ 32 ਰੁਪਏ 86 ਪੈਸੇ ਪ੍ਰਤੀਕਿਲੋ ਪਿਆ ਹੈ। ਇਸ ਤੋਂ ਬਾਅਦ ਕੇਂਦਰਾਂ ''ਤੇ ਵਿਕਰੀ ਮਾਲ ਨੂੰ ਚੜ੍ਹਾਉਣਾ-ਉਤਾਰਨਾ ਅਤੇ ਵਿਕਰੀ ਕੇਂਦਰਾਂ ਦੇ ਮਾਲਕਾਂ ਨੂੰ ਲਾਭ ਦੇਣਾ ਵੱਖ ਤੋਂ ਹੈ।
ਇਸ ਪ੍ਰਕਾਰ ਦਿੱਲੀ ''ਚ ਇਹ ਕੀਮਤ 40 ਰੁਪਏ ਪ੍ਰਤੀਕਿਲੋ ਬੈਠਦੀ ਹੈ। ਸਰਕਾਰ ਨੇ ਕੋਈ ਲਾਭ ਕਮਾਏ ਬਿਨਾਂ ਲੋਕਾਂ ਨੂੰ ਇਹ ਪਿਆਜ਼ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ। ਖੁੱਲ੍ਹੇ ਬਾਜ਼ਾਰ ਵਿਚ ਪਿਆਜ਼ ਦੀਆਂ ਕੀਮਤਾਂ ''ਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਦੇਣ ਦੇ ਉਦੇਸ਼ ਤੋਂ ਬਾਅਦ 10 ਰੁਪਏ ਦੀ ਸਬਸਿਡੀ ਦੇ ਕੇ ਇਸ ਦੀ ਕੀਮਤ 30 ਰੁਪਏ ਪ੍ਰਤੀਕਿਲੋ ਕੀਤੀ ਗਈ।
ਸਰਕਾਰ ਨੇ ਕਿਹਾ ਕਿ ਉਹ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਸੀ, ਜਿਸ ਨੇ 30 ਰੁਪਏ ਪ੍ਰਤੀਕਿਲੋ ''ਤੇ ਪਿਆਜ਼ ਉਪਲੱਬਧ ਕਰਵਾਇਆ ਅਤੇ ਇਸ ਵਜ੍ਹਾਂ ਕਾਰਨ ਬਾਜ਼ਾਰ ਵਿਚ ਕੀਮਤਾਂ ਹੇਠਾਂ ਆਈਆਂ। ਇਸ ਤੋਂ ਪਹਿਲਾਂ ਇਕ ਆਰ. ਟੀ. ਆਈ. ਜ਼ਰੀਏ ਇਹ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਸਰਕਾਰ ਨੇ 2500 ਟਨ ਪਿਆਜ਼ 14 ਤੋਂ 20 ਰੁਪਏ ਪ੍ਰਤੀ ਕਿਲੋ ਖਰੀਦੀਆ ਸੀ। ਇਸ ਦੀ ਔਸਤ ਕੀਮਤ 17 ਰੁਪਏ ਪ੍ਰਤੀ ਕਿਲੋ ਬੈਠਦੀ ਹੈ, ਜਦੋਂ ਕਿ ਸਰਕਾਰ ਨੇ 30 ਰੁਪਏ ਕਿਲੋ ਵੇਚਿਆ ਅਤੇ ਕਿਹਾ ਕਿ ਉਹ 10 ਰੁਪਏ ਦੀ ਸਬਸਿਡੀ ਦੇ ਰਹੀ ਹੈ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।