ਮਹਾਰਾਸ਼ਟਰ 'ਚ AAP ਦੀ ਐਂਟਰੀ: ਕੇਜਰੀਵਾਲ, ਭਗਵੰਤ ਮਾਨ ਤੇ ਰਾਘਵ ਚੱਢਾ ਨੇ ਊਧਵ ਠਾਕਰੇ ਨਾਲ ਕੀਤੀ ਮੁਲਾਕਾਤ
Friday, Feb 24, 2023 - 11:04 PM (IST)
ਮੁੰਬਈ (ਭਾਸ਼ਾ): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨਾਲ ਇੱਥੇ ਬਾਂਦਰਾ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਕੇਜਰੀਵਾਲ ਜਦ "ਮਾਤੋਸ਼੍ਰੀ" ਗਏ ਤਾਂ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਸਭਾ ਮੈਂਬਰ ਸੰਜੇ ਸਿੰਘ ਤੇ ਰਾਘਵ ਚੱਢਾ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ
ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਨੇ ਹਾਲ ਹੀ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪ੍ਰਧਾਨਗੀ ਵਾਲੇ ਧੜੇ ਨੂੰ "ਸ਼ਿਵ ਸੈਨਾ" ਨਾਂ ਅਤੇ "ਤੀਰ-ਕਮਾਨ" ਨਿਸ਼ਾਨ ਅਲਾਟ ਕੀਤਾ ਸੀ। ਪਿਛਲੇ ਸਾਲ ਜੂਨ ਵਿਚ ਸ਼ਿੰਦੇ ਦੀ ਬਗ਼ਾਵਤ ਨੇ ਸ਼ਿਵ ਸੈਨਾ ਨੂੰ ਦੋਫਾੜ ਕਰ ਦਿੱਤਾ ਸੀ ਅਤੇ ਠਾਕਰੇ ਦੀ ਮਹਾ ਵਿਕਾਸ ਆਘਾੜੀ (ਐੱਮ.ਵੀ.ਏ.) ਸਰਕਾਰ ਨੂੰ ਸੁੱਟ ਦਿੱਤਾ ਸੀ। ਸ਼ਿੰਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਦਦ ਨਾਲ ਮੁੱਖ ਮੰਤਰੀ ਬਣੇ ਸਨ।
ਇਹ ਖ਼ਬਰ ਵੀ ਪੜ੍ਹੋ - MCD 'ਚ ਫਿਰ ਭਿੜੇ 'ਆਪ' ਤੇ ਭਾਜਪਾ ਦੇ ਨੁਮਾਇੰਦੇ, ਲਹੂ-ਲੁਹਾਨ ਹੋਏ ਕੌਂਸਲਰ, ਵੇਖੋ ਤਸਵੀਰਾਂ
'ਆਪ' ਨੇ ਕਿਹਾ ਹੈ ਕਿ ਉਹ BMC ਚੋਣ ਲੜੇਗੀ, ਜੋ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਹੀ ਹੋਣ ਵਾਲੀ ਹੈ। ਅਣਵੰਡੀ ਸ਼ਿਵ ਸੈਨਾ ਨੇ ਕਈ ਸਾਲਾਂ ਤਕ ਦੇਸ਼ ਦੀ ਸੱਭ ਤੋਂ ਅਮੀਰ ਮਹਾਨਗਰਪਾਲਿਕਾ ਦੀ ਅਗਵਾਈ ਕੀਤੀ ਸੀ, ਜਦਕਿ 'ਆਪ' ਨੇ ਹਾਲ ਹੀ ਵਿਚ ਦਿੱਲੀ ਨਗਰ ਨਿਗਮ ਨੂੰ ਭਾਜਪਾ ਤੋਂ ਹਥਿਆ ਲਿਆ। ਠਾਕਰੇ ਤੇ ਕੇਜਰੀਵਾਲ ਦੋਵੇਂ ਹੀ ਭਾਜਪਾ ਦੇ ਵਿਰੋਧੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।