ਅੱਜ ਕੁੱਲੂ ’ਚ ਤਿਰੰਗਾ ਯਾਤਰਾ ’ਚ ਹਿੱਸਾ ਲੈਣਗੇ ਕੇਜਰੀਵਾਲ ਤੇ ਭਗਵੰਤ ਮਾਨ

06/25/2022 12:18:06 PM

ਕੁੱਲੂ (ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਯਾਤਰਾ ’ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਕੁੱਲੂ ਪਹੁੰਚਣਗੇ। ਇਸ ਦੌਰਾਨ ਉਹ ਰੈਲੀ ਨੂੰ ਵੀ ਸੰਬੋਧਨ ਕਰਨਗੇ। ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਸੁਰਜੀਤ ਠਾਕੁਰ ਨੇ ਕਿਹਾ ਕਿ ‘ਆਪ’ ਨੇ ਦਿੱਲੀ ਵਿਚ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਬਦਲਾਅ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਹਿਮਾਚਲ ’ਚ ਵੀ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਬਿਹਤਰ ਕੰਮ ਹੋਣ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਡੇ-ਵੱਡੇ ਮੰਚਾਂ ਤੋਂ ਭਾਸ਼ਣ ਦਿੰਦੇ ਹਨ ਕਿ ਪ੍ਰਦੇਸ਼ ਦੀ ਸਿੱਖਿਆ ਵਿਵਸਥਾ ਹੋਰ ਸੂਬਿਆਂ ਤੋਂ ਬਿਹਤਰ ਹੈ ਪਰ ਇਹ ਸੱਚਾਈ ਕਦੇ ਜਨਤਾ ਨੂੰ ਨਹੀਂ ਦੱਸਦੇ ਕਿ ਇੱਥੇ ਨਾ ਤਾਂ ਸਕੂਲਾਂ ਦੇ ਭਵਨਾਂ ਦੀ ਸਥਿਤੀ ਠੀਕ ਹੈ ਅਤੇ ਨਾ ਹੀ ਇੱਥੇ ਅਧਿਆਪਕਾਂ ਦੇ ਖ਼ਾਲੀ ਅਹੁਦੇ ਭਰੇ ਗਏ ਹਨ। 

ਇਹ ਵੀ ਪੜ੍ਹੋ : ਮਨਾਲੀ : ਨਾਜਾਇਜ਼ ਸੰਬੰਧਾਂ ਤੋਂ ਦੁਖ਼ੀ ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ

ਇਸ ਮੌਕੇ ਪੰਕਜ ਪੰਡਿਤ ਸਮੇਤ ਹੋਰ ਮੌਜੂਦ ਰਹੇ। ਆਮ ਆਦਮੀ ਪਾਰਟੀ ਨੇਤਾ ਅਰੁਣ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੌਜੂਦਗੀ 'ਚ ਕੁੱਲੂ 'ਚ ਕਾਲਜ ਗੇਟ ਤੋਂ ਲੈ ਕੇ ਰਥ ਮੈਦਾਨ ਤੱਕ ਰੈਲੀ ਕੱਢਣਗੇ। ਇਸ ਦੌਰਾਨ ਸਾਰਿਆਂ ਦੇ ਹੱਥਾਂ 'ਚ ਭਾਰਤ ਦੇ ਝੰਡੇ ਹੋਣਗੇ ਅਤੇ ਇਹ ਤਿਰੰਗਾ ਯਾਤਰਾ ਹੋਵੇਗੀ। ਉਨ੍ਹਾਂ ਨੇ ਕੁੱਲੂ ਜ਼ਿਲ੍ਹਾ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੈਲੀ 'ਚ ਸਾਰੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਢਾਲਪੁਰ 'ਚ ਸਾਰੇ ਪਾਰਟੀ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਸੁਆਗਤ ਕਰਨਗੇ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣਗੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News