ਅਹਿਮਦਾਬਾਦ ਧਮਾਕਾ ਮਾਮਲਾ ਦੇ 38 ਦੋਸ਼ੀਆਂ ਨੂੰ ਸਮਾਜ ''ਚ ਰੱਖਣਾ ਆਦਮਖੋਰ ਤੇਂਦੁਏ ਨੂੰ ਛੱਡਣ ਦੇ ਸਾਮਾਨ : ਅਦਾਲਤ

Sunday, Feb 20, 2022 - 12:59 PM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੀ ਇਕ ਵਿਸ਼ੇਸ਼ ਅਦਾਲਤ ਨੇ ਅਹਿਮਦਾਬਾਦ 'ਚ 26 ਜੁਲਾਈ 2008 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਤੇ ਆਪਣੇ ਫ਼ੈਸਲੇ 'ਚ ਕਿਹਾ ਹੈ ਕਿ ਇਸ ਮਾਮਲੇ ਦੇ 38 ਦੋਸ਼ੀ ਮੌਤ ਦੀ ਸਜ਼ਾ ਦੇ ਲਾਇਕ ਹਨ, ਕਿਉਂਕਿ ਅਜਿਹੇ ਲੋਕਾਂ ਨੂੰ ਸਮਾਜ 'ਚ ਰਹਿਣ ਦੀ ਮਨਜ਼ੂਰੀ ਦੇਣਾ ਨਿਰਦੋਸ਼ ਲੋਕਾਂ ਨੂੰ ਖਾਣ ਵਾਲੇ 'ਆਦਮਖੋਰ ਤੇਂਦੁਏ' ਨੂੰ ਖੁੱਲ੍ਹਾ ਛੱਡਣ ਦੇ ਸਮਾਨ ਹੈ। ਅਦਾਲਤ ਦੇ ਇਸ ਫ਼ੈਸਲੇ ਦੀ ਕਾਪੀ ਸ਼ਨੀਵਾਰ ਨੂੰ ਵੈੱਬਸਾਈਟ 'ਤੇ ਉਪਲੱਬਧ ਹੋਈ। ਅਦਾਲਤ ਨੇ ਕਿਹਾ ਕਿ ਉਸ ਦੀ ਰਾਏ 'ਚ ਇਨ੍ਹਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣਾ ਉੱਚਿਤ ਹੋਵੇਗਾ, ਕਿਉਂਕਿ ਇਹ ਮਾਮਲਾ ਬੇਹੱਦ ਦੁਰਲੱਭ ਦੀ ਸ਼੍ਰੇਣੀ 'ਚ ਆਉਂਦਾ ਹੈ। ਦੱਸਣਯੋਗ ਹੈ ਕਿ ਅਹਿਮਦਾਬਾਦ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵਿਸ਼ੇਸ਼ ਅਦਾਲਤ ਨੇ ਅੱਤਵਾਦੀ ਸੰਗਠਨ ਇੰਡੀਅਨ ਮੁਜਾਹੀਦੀਨ (ਆਈ.ਐੱਮ.) ਦੇ 38 ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਇਸੇ ਮਾਮਲੇ 'ਚ ਅਦਾਲਤ ਨੇ 11 ਹੋਰ ਨੂੰ ਮੌਤ ਹੋਣ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ। ਉਨ੍ਹਾਂ ਧਮਾਕਿਆਂ 'ਚ 56 ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵਧ ਹੋਰ ਜ਼ਖਮੀ ਹੋ ਗਏ ਸਨ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਅਦਾਲਤ ਨੇ ਇੰਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਇਕੱਠੇ ਸੁਣਾਈ ਹੈ।

ਇਹ ਵੀ ਪੜ੍ਹੋ : ਅਹਿਮਦਾਬਾਦ ਬੰਬ ਧਮਾਕੇ ਮਾਮਲਾ : 38 ਦੋਸ਼ੀਆਂ ਨੂੰ ਫਾਂਸੀ ਦੀ ਅਤੇ 11 ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਵਿਸ਼ੇਸ਼ ਜੱਜ ਏ.ਆਰ. ਪਟੇਲ ਨੇ ਆਪਣੇ ਆਦੇਸ਼ 'ਚ ਕਿਹਾ,''ਦੋਸ਼ੀਆਂ ਨੇ ਇਕ ਸ਼ਾਂਤੀਪੂਰਨ ਸਮਾਜ 'ਚ ਅਸ਼ਾਂਤੀ ਪੈਦਾ ਕੀਤੀ ਅਤੇ ਇੱਥੇ ਰਹਿੰਦੇ ਹੋਏ ਰਾਸ਼ਟਰ-ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੇ ਮਨ 'ਚ ਸੰਵਿਧਾਨਕ ਤਰੀਕੇ ਨਾਲ ਚੁਣੀ ਗਈ ਕੇਂਦਰ ਅਤੇ ਗੁਜਰਾਤ ਸਰਕਾਰ ਦੇ ਪ੍ਰਤੀ ਕੋਈ ਸਨਮਾਨ ਨਹੀਂ ਹੈ ਅਤੇ ਇਨ੍ਹਾਂ 'ਚੋਂ ਕੁਝ ਸਰਕਾਰ ਅਤੇ ਨਿਆਪਾਲਿਕਾ 'ਚ ਨਹੀਂ ਸਗੋਂ ਸਿਰਫ਼ ਅੱਲਾਹ 'ਤੇ ਭਰੋਸਾ ਕਰਦੇ ਹਨ।'' ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖ਼ਾਸ ਕਰ ਕੇ ਉਨ੍ਹਾਂ ਦੋਸ਼ੀਆਂ ਨੂੰ ਜੇਲ੍ਹ 'ਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਈਸ਼ਵਰ ਤੋਂ ਇਲਾਵਾ ਕਿਸੇ 'ਤੇ ਵਿਸ਼ਵਾਸ ਨਹੀਂ ਰਕਦੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੋਈ ਵੀ ਜੇਲ੍ਹ, ਉਨ੍ਹਾਂ ਨੂੰ ਹਮੇਸ਼ਾ ਲਈ ਜੇਲ੍ਹ 'ਚ ਨਹੀਂ ਰੱਖ ਸਕਦੀ। ਜੱਜ ਨੇ ਆਪਣੇ ਆਦੇਸ਼ 'ਚ ਕਿਹਾ,''ਜੇਕਰ ਇਸ ਤਰ੍ਹਾਂ ਦੇ ਲੋਕਾਂ ਨੂੰ ਸਮਾਜ 'ਚ ਰਹਿਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਹ ਇਕ ਆਦਮਖੋਰ ਤੇਂਦੁਏ ਨੂੰ ਲੋਕਾਂ ਵਿਚਾਲੇ ਛੱਡਣ ਦੇ ਸਾਮਾਨ ਹੋਵੇਗਾ। ਇਸ ਤਰ੍ਹਾਂ ਦੇ ਦੋਸ਼ੀ ਅਜਿਹੇ ਆਦਮਖੋਰ ਤੇਂਦੁਏ ਦੀ ਤਰ੍ਹਾਂ ਹੁੰਦੇ ਹਨ, ਜੋ ਬੱਚਿਆਂ, ਨੌਜਵਾਨਾਂ, ਬਜ਼ੁਰਾਂ, ਔਰਤਾਂ, ਪੁਰਸ਼ਾਂ ਅਤੇ ਨਵਜੰਮੇ ਬੱਚਿਆਂ ਸਮੇਤ ਸਮਾਜ ਦੇ ਨਿਰਦੋਸ਼ ਲੋਕਾਂ ਅਤੇ ਵੱਖ-ਵੱਖ ਜਾਤੀਆਂ ਤੇ ਭਾਈਚਾਰੇ ਦੇ ਲੋਕਾਂ ਨੂੰ ਖਾ ਜਾਂਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News