ਕੇਂਦਰ ਦੀ ਕਣਕ ਨੀਤੀ ਵਿਰੁੱਧ ਕੇ.ਸੀ.ਆਰ. ਦਾ ਦਿੱਲੀ ''ਚ ਅੰਦੋਲਨ, ਰਾਕੇਸ਼ ਟਿਕੈਤ ਵੀ ਹੋਏ ਸ਼ਾਮਲ

Monday, Apr 11, 2022 - 01:03 PM (IST)

ਕੇਂਦਰ ਦੀ ਕਣਕ ਨੀਤੀ ਵਿਰੁੱਧ ਕੇ.ਸੀ.ਆਰ. ਦਾ ਦਿੱਲੀ ''ਚ ਅੰਦੋਲਨ, ਰਾਕੇਸ਼ ਟਿਕੈਤ ਵੀ ਹੋਏ ਸ਼ਾਮਲ

ਨਵੀਂ ਦਿੱਲੀ (ਵਾਰਤਾ)- ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਕੇਂਦਰ ਸਰਕਾਰ ਦੀ ਕਣਕ ਖਰੀਦ ਨੀਤੀ ਵਿਰੁੱਧ ਸੋਮਵਾਰ ਨੂੰ ਦਿੱਲੀ 'ਚ ਧਰਨਾ ਦਿੱਤਾ, ਜਿਸ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ। ਚੰਦਰਸ਼ੇਖਰ ਰਾਵ ਨੇ ਕੇਂਦਰ ਤੋਂ ਰਬੀ ਸੀਜਨ ਦੌਰਾਨ ਸੂਬੇ ਤੋਂ ਪੂਰੀ ਕਣਕ ਖਰੀਦਣ ਦੀ ਮੰਗ ਕੀਤੀ ਹੈ। ਤੇਲੰਗਾਨਾ ਰਾਸ਼ਟਰ ਕਮੇਟੀ ਦੀ ਨੇਤਾ ਅਤੇ ਕੇ.ਸੀ.ਆਰ. ਦੀ ਬੇਟੀ ਕੇ. ਕਵਿਤਾ ਨੇ ਟਵੀਟ ਕਰ ਕੇ ਕਿਹਾ,''ਅਸੀਂ ਕੇਂਦਰ ਸਰਕਾਰ ਤੋਂ 'ਇਕ ਦੇਸ਼ ਇਕ ਖਰੀਦ ਨੀਤੀ' ਦੀ ਮੰਗ ਕਰਦੇ ਹਨ। ਇਹ ਦੁਖ਼ਦ ਹੈ ਕਿ ਸੂਬੇ ਦਰ ਸੂਬੇ ਅਜਿਹੀਆਂ ਮੰਗਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਰਾਸ਼ਟਰਹਿਤ 'ਚ ਖੁਦ ਹੀ ਪੂਰਾ ਕੀਤਾ ਜਾਣਾ ਚਾਹੀਦਾ।''

PunjabKesari

ਟੀ.ਆਰ.ਐੱਸ. ਕੁਝ ਸਮੇਂ ਤੋਂ ਇਹ ਮੰਗ ਉਠਾਉਂਦੀ ਰਹੀ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ 'ਤੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧ-ਪ੍ਰਦਰਸ਼ਨ ਵੀ ਕੀਤਾ ਸੀ ਅਤੇ ਸੈਸ਼ਨ ਦੇ ਇਕ ਵੱਡੇ ਹਿੱਸੇ ਦਾ ਬਾਈਕਾਟ ਕੀਤਾ ਸੀ। ਤੇਲੰਗਾਨਾ ਭਵਨ 'ਚ ਧਰਨੇ 'ਤੇ ਤਖਤੀਆਂ ਲਏ ਅਤੇ ਪਾਰਟੀ ਦਾ ਗੁਲਾਬੀ ਸਕਾਰਫ਼ ਪਹਿਨੇ ਸੈਂਕੜੇ ਵਰਕਰ ਅਤੇ ਪਾਰਟੀ ਨੇਤਾ ਮੌਜੂਦ ਰਹੇ। ਵਰਕਰਾਂ ਨੇ 'ਜੈ ਤੇਲੰਗਾਨਾ', 'ਜੈ ਕੇ.ਸੀ.ਆਰ.' ਦੇ ਨਾਅਰੇ ਲਗਾਏ ਅਤੇ ਸ਼੍ਰੀ ਰਾਵ ਨੂੰ ਰਾਸ਼ਟਰੀ ਨੇਤਾ ਦੱਸਿਆ। ਚੰਦਰਸ਼ੇਖਰ ਰਾਵ ਭਾਰਤੀ ਕਿਸਾਨ ਸੰਘ (ਬੀ.ਕੇ.ਯੂ.) ਦੇ ਆਗੂ ਟਿਕੈਤ ਨਾਲ ਵਿਰੋਧ-ਪ੍ਰਦਰਸ਼ਨ 'ਚ ਸ਼ਾਮਲ ਹੋਏ ਜੋ 2020-21 ਦੇ ਕਿਸਾਨ ਅੰਦੋਲਨ ਦੇ ਮੁੱਖ ਚਿਹਰਿਆਂ 'ਚੋਂ ਇਕ ਹਨ। ਟੀ.ਆਰ.ਐੱਸ. ਸੰਸਦ ਮੈਂਬਰ, ਵਿਧਾਨ ਪ੍ਰੀਸ਼ਦ, ਵਿਧਾਇਕ, ਕੈਬਨਿਟ ਮੰਤਰੀ, ਨਾਲ ਹੀ ਸ਼ਹਿਰੀ ਅਤੇ ਗ੍ਰਾਮੀਣ ਸਥਾਨਕ ਬਾਡੀਆਂ ਦੇ ਨਵੇਂ ਚੁਣੇ ਪ੍ਰਤੀਨਿਧੀ ਦਿੱਲੀ 'ਚ ਵਿਰੋਧ 'ਚ ਹਿੱਸਾ ਲੈ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News