ਕੈਟਰੀਨਾ-ਵਿੱਕੀ ਬਾਰੇ ਗਲਤ ਨਿਕਲੀ Astrologer ਦੀ ਭਵਿੱਖਬਾਣੀ, ਹੁਣ ਨਵੀਂ ਪੋਸਟ ਪਾ ਕੇ...
Sunday, Nov 09, 2025 - 04:20 PM (IST)
ਵੈੱਬ ਡੈਸਕ- ਬਾਲੀਵੁੱਡ ਦੇ ਮਸ਼ਹੂਰ ਜੋੜੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ 7 ਨਵੰਬਰ 2025 ਨੂੰ ਮਾਤਾ-ਪਿਤਾ ਬਣੇ ਹਨ। ਕੈਟਰੀਨਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ ‘ਤੇ ਫੈਨਜ਼ ਅਤੇ ਸਿਤਾਰਿਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਰ ਕੋਈ ਇਸ ਜੋੜੇ ਨੂੰ ਜੀਵਨ ਦੇ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ ਦੇ ਰਿਹਾ ਹੈ।
ਜੋਤਿਸ਼ੀ ਦੀ ਗਲਤ ਸਾਬਤ ਹੋਈ ਭਵਿੱਖਵਾਣੀ
ਦਿਲਚਸਪ ਗੱਲ ਇਹ ਹੈ ਕਿ ਕੁਝ ਹਫ਼ਤੇ ਪਹਿਲਾਂ ਮਸ਼ਹੂਰ ਜੋਤਿਸ਼ੀ ਅਨਿਰੁੱਧ ਕੁਮਾਰ ਮਿਸ਼ਰਾ ਨੇ ਭਵਿੱਖਵਾਣੀ ਕੀਤੀ ਸੀ ਕਿ ਵਿੱਕੀ ਅਤੇ ਕੈਟਰੀਨਾ ਦੀ ਪਹਿਲੀ ਸੰਤਾਨ ਕੁੜੀ ਹੋਵੇਗੀ। ਉਨ੍ਹਾਂ ਨੇ ਇਹ ਭਵਿੱਖਬਾਣਈ 8 ਅਕਤੂਬਰ 2025 ਨੂੰ ਆਪਣੇ ਐਕਸ (Twitter) ਖਾਤੇ ‘ਤੇ ਕੀਤੀ ਸੀ। ਪਰ ਜਦੋਂ ਜੋੜੇ ਨੇ ਪੁੱਤਰ ਦੇ ਜਨਮ ਦਾ ਐਲਾਨ ਕੀਤਾ, ਤਾਂ ਜੋਤਿਸ਼ੀ ਨੇ ਆਪਣੀ ਗਲਤੀ ਮੰਨਦੇ ਹੋਏ ਨਵੀਂ ਪੋਸਟ ਕੀਤੀ 'ਚ ਲਿਖਿਆ,''“ਵਿੱਕੀ ਅਤੇ ਕੈਟਰੀਨਾ ਨੂੰ ਪੁੱਤਰ ਦੇ ਜਨਮ ‘ਤੇ ਮੇਰੀ ਦਿਲੋਂ ਵਧਾਈ। ਪ੍ਰਸ਼ਨ ਚੱਕਰ ਦੇ ਅਧਾਰ 'ਤੇ ਮੇਰੀ ਗਣਨਾ ਗਲਤ ਸੀ। ਕਈ ਵਾਰ ਛੋਟੀ ਗਣਨਾ ਦੀ ਗਲਤੀ ਨਾਲ ਨਤੀਜੇ ਬਦਲ ਜਾਂਦੇ ਹਨ।”
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਫੈਨਜ਼ ਵੱਲੋਂ ਵਧਾਈਆਂ ਦੀ ਬਰਸਾਤ
ਕੈਟਰੀਨਾ ਅਤੇ ਵਿੱਕੀ ਨੇ ਦਸੰਬਰ 2021 'ਚ ਰਾਜਸਥਾਨ ਦੇ ਸਿਕਸ ਸੈਂਸਿਜ਼ ਫੋਰਟ ਬਰਵਾਰਾ ‘ਚ ਰਾਜਸੀ ਅੰਦਾਜ਼ 'ਚ ਵਿਆਹ ਕੀਤਾ ਸੀ। ਹੁਣ ਚਾਰ ਸਾਲ ਬਾਅਦ ਉਨ੍ਹਾਂ ਦੇ ਘਰ ਨੰਨਾ ਮਹਿਮਾਨ ਆਉਣ ਨਾਲ ਖੁਸ਼ੀਆਂ ਦਾ ਮਾਹੌਲ ਹੈ। ਸੋਸ਼ਲ ਮੀਡੀਆ ‘ਤੇ ਸਿਤਾਰੇ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਨੂੰ ਵਧਾਈਆਂ ਦੇ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

