ਕਸ਼ਮੀਰੀ ਪੱਤਰਕਾਰ ਯਾਨਾ ਮੀਰ ਨੇ ਕਸ਼ਮੀਰ ਮੁੱਦੇ ਦਾ ਦੱਸਿਆ ਅਨੋਖਾ ਹੱਲ, ਪਾਕਿਸਤਾਨੀ ਮਾਹਿਰ ਦੀ ਬੋਲਤੀ ਹੋਈ ਬੰਦ
Monday, Dec 19, 2022 - 12:29 PM (IST)
ਜੰਮੂ ਕਸ਼ਮੀਰ- ਜਦੋਂ ਤੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਸ਼ਬਦ ਕਹੇ ਹਨ, ਉਦੋਂ ਤੋਂ ਇਹ ਮੁੱਦਾ ਦੋਹਾਂ ਦੇਸ਼ਾਂ ਦੇ ਨਿਊਜ਼ ਸਟੂਡੀਓਜ਼ 'ਤੇ ਹਾਵੀ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਕਸ਼ਮੀਰ ਦੀ ਇਕ ਪੱਤਰਕਾਰ ਯਾਨਾ ਮੀਰ ਨੇ ਆਪਣੀਆਂ ਦਲੀਲਾਂ ਨਾਲ ਪਾਕਿਸਤਾਨੀ ਮਾਹਿਰ ਦੀ ਬੋਲਤੀ ਬੰਦ ਕਰ ਦਿੱਤੀ ਹੈ। ਬਹਿਸ ਬਹੁਤ ਦਿਲਚਸਪ ਹੈ। 2.20 ਮਿੰਟ ਦੀ ਵੀਡੀਓ 'ਚ ਚਰਚਾ ਦਾ ਕੇਂਦਰ ਕਸ਼ਮੀਰ ਹੈ। ਪਾਕਿਸਤਾਨੀ ਮਹਿਮਾਨ ਫਖਰ ਯੂਸਫਜ਼ਈ ਨੇ ਪਾਕਿਸਤਾਨੀ ਪਲੇਟਫਾਰਮ 'ਤੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਇਕ ਮੁੱਦਾ ਤਾਂ ਹੈ, ਅਸੀਂ ਭਾਵੇਂ ਜੋ ਵੀ ਕਹੀਏ। ਇਸ 'ਤੇ ਯਾਨਾ ਮੀਰ ਨੇ ਅਜਿਹੀ ਦਲੀਲ ਦਿੱਤੀ ਕਿ ਉਸ ਦਾ ਬਿਆਨ ਦੋਵਾਂ ਦੇਸ਼ਾਂ 'ਚ ਵਾਇਰਲ ਹੋ ਗਿਆ। ਇਹ ਵੀਡੀਓ ਭਾਰਤ 'ਚ ਕਾਫ਼ੀ ਵਾਇਰਲ ਹੋ ਰਿਹਾ ਹੈ।
ਪਾਕਿਸਤਾਨੀ ਮਾਹਿਰ ਨੇ ਕਸ਼ਮੀਰ ਨੂੰ ਕਿਹਾ ਵੱਡਾ ਮੁੱਦਾ
ਪਾਕਿਸਤਾਨੀ ਮਹਿਮਾਨ ਲਗਾਤਾਰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਕਸ਼ਮੀਰ ਦੋਹਾਂ ਦੇਸ਼ਾਂ ਵਿਚਾਲੇ ਵੱਡਾ ਮੁੱਦਾ ਹੈ। ਕਸ਼ਮੀਰੀ ਪੱਤਰਕਾਰ ਯਾਨਾ ਮੀਰ ਨੇ ਜਵਾਬ ਦਿੱਤਾ, 'ਨਹੀਂ ਹੈ, ਯਾਰ... ਮੁੱਦਾ ਨਹੀਂ ਹੈ। ਪਾਕਿਸਤਾਨ ਇਸ ਨੂੰ ਮੁੱਦਾ ਬਣਾਉਂਦਾ ਹੈ। ਬਹਿਸ ਨੂੰ ਅੱਗੇ ਵਧਾਉਂਦੇ ਹੋਏ ਫਖਰ ਕਹਿੰਦਾ ਹੈ ਕਿ ਇਹ ਹਮੇਸ਼ਾ ਲਈ ਖ਼ਤਮ ਕਿਉਂ ਨਹੀਂ ਹੋ ਜਾਂਦਾ? ਯਾਨਾ ਕਹਿੰਦੀ ਹੈ- ਕਿਵੇਂ ਕਰਾਂਗੇ? ਫਖਰ ਕਹਿੰਦਾ ਹੈ, 'ਮੈਨੂੰ ਲੱਗਦਾ ਹੈ ਕਿ ਭਾਰਤ ਵੀ ਨਹੀਂ ਚਾਹੁੰਦਾ ਕਿ ਇਹ ਮੁੱਦਾ ਖ਼ਤਮ ਹੋਵੇ। ਹੋ ਗਿਆ ਤਾਂ ਅਸੀਂ ਇਕ ਦੂਜੇ ਨੂੰ ਬੁਰਾ ਕਿਵੇਂ ਕਹਾਂਗੇ? ਅਤੇ ਸ਼ਾਇਦ ਪਾਕਿਸਤਾਨ ਵੀ ਇਹੀ ਚਾਹੁੰਦਾ ਹੈ। ਐਂਕਰ ਆਰਜੂ ਕਾਜ਼ਮੀ ਨੇ ਟੋਕਦਿਆਂ ਕਿਹਾ ਕਿ ਇਸ ਮੁੱਦੇ ਨੂੰ ਕਿਵੇਂ ਖ਼ਤਮ ਕੀਤਾ ਜਾਵੇ?
India's Yana Mir explains a Pakistani journalist why Pakistan should stop dreaming of capturing Kashmir
— Mahesh Vikram Hegde 🇮🇳 (@mvmeet) December 18, 2022
Last few seconds are epic! pic.twitter.com/GyVJ0bZ8Bt
ਯਾਨਾ ਨੇ ਦਿੱਤਾ ਇਹ ਤਰਕ
ਫਖਰ ਨੇ ਸਵਾਲ ਕੀਤਾ ਕਿ ਦੁਨੀਆ ਦੇ 2 ਦੇਸ਼ਾਂ ਵਿਚਾਲੇ ਕਸ਼ਮੀਰ ਹੀ ਵਿਵਾਦਿਤ ਮੁੱਦਾ ਹੈ। ਨਹੀਂ, ਪੂਰੀ ਦੁਨੀਆ 'ਚ ਅਜਿਹੇ ਵੱਡੇ ਵਿਵਾਦ ਹਨ ਅਤੇ ਉਹ ਹੱਲ ਹੋਏ ਹਨ। ਅਸੀਂ ਬੈਠਣਾ ਹੀ ਨਹੀਂ ਚਾਹੁੰਦੇ ਹਾਂ। ਭਾਰਤ ਕਹਿੰਦਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਹਨ। ਉਦੋਂ ਯਾਨਾ ਮੀਰ ਉਨ੍ਹਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਕ ਸਰਲ ਉਦਾਹਰਣ ਦਿੰਦੀ ਹਾਂ। ਯਾਨਾ ਮੀਰ ਨੇ ਅੱਗੇ ਕਿਹਾ,'ਮੰਨ ਲਓ ਫਖਰ ਸਾਹਬ, ਤੁਸੀਂ ਅਜਿਹੀ ਕੁੜੀ ਨੂੰ ਚਾਹੁੰਦੇ ਹੋ ਜਿਸ ਦਾ ਵਿਆਹ ਕਿਸੇ ਹੋਰ ਨਾਲ ਹੋ ਚੁਕਿਆ ਹੈ। ਤੁਸੀਂ ਵਾਰ-ਵਾਰ ਇੰਟਰਨੈਸ਼ਨਲ ਫੋਰਮ 'ਤੇ ਜਾ ਕੇ ਕਹੋਗੇ ਕਿ ਉਹ ਆਪਣੇ ਪਤੀ ਤੋਂ ਖੁਸ਼ ਨਹੀਂ ਹੈ। ਇਸ 'ਤੇ ਐਂਕਰ ਅਤੇ ਪਾਕਿਸਤਾਨੀ ਮਹਿਮਾਨ ਉੱਚੀ-ਉੱਚੀ ਹੱਸਣ ਲੱਗੇ। ਯਾਨਾ ਨੇ ਅੱਗੇ ਕਿਹਾ ਕਿ ਉਹ ਕੁੜੀ ਬੋਲਦੀ ਹੈ ਕਿ ਫਖਰ ਯੂਸਫਜ਼ਈ, ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ। ਫਿਰ ਵੀ ਤੁਸੀਂ ਅੰਤਰਰਾਸ਼ਟਰੀ ਮੰਚ 'ਤੇ ਪਹੁੰਚ ਜਾਂਦੇ ਹੋ। ਯਾਨਾ ਨੇ ਅੱਗੇ ਕਿਹਾ ਕਿ ਸੋਚੋ ਜੇਕਰ ਫਖਰ ਸਾਹਿਬ ਹਰ ਅੰਤਰਰਾਸ਼ਟਰੀ ਮੰਚ 'ਤੇ ਜਾ ਕੇ ਬੋਲਦੇ ਹਨ, ਨਹੀਂ, ਨਹੀਂ, ਉਸ ਗਰੀਬ ਕੁੜੀ ਦਾ ਹੱਕ ਖੋਹ ਲਿਆ ਗਿਆ ਹੈ। ਉਸ ਨੂੰ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਪਰ ਉਹ ਹਰ ਥਾਂ ਕਹਿ ਰਹੀ ਹੈ ਕਿ ਮੈਂ ਆਪਣੇ ਪਤੀ ਨਾਲ ਖੁਸ਼ ਹਾਂ। ਹੁਣ ਤੁਸੀਂ ਦੱਸੋ ਕਿ ਇਹ ਵਿਵਾਦ ਕਿਵੇਂ ਖ਼ਤਮ ਹੋਵੇਗਾ? ਪਤੀ ਕੀ ਕਹੇਗਾ... ਦੱਸੋ? ਉਹ ਕਹੇਗਾ ਕਿ ਇਹ ਹੁੰਦਾ ਕੌਣ ਹੈ। ਮੈਂ ਇਸ ਦੀ ਪਤਨੀ ਨੂੰ ਵੀ ਲੈ ਕੇ ਆਵਾਂਗਾ ਤਾਂ ਪੀਓਕੇ ਦੀ ਗੱਲ ਇਸ ਲਈ ਉੱਠੀ ਹੈ। ਅਜਿਹੇ 'ਚ ਇਹ ਸਮਝਣਾ ਚਾਹੀਦਾ ਹੈ ਕਿ ਜੋ ਵਿਚ ਜ਼ਬਰਦਸਤੀ ਹੀਰੋ ਬਣ ਰਿਹਾ ਹੈ ਪ੍ਰੇਮੀ, ਉਸ ਨੂੰ ਪਹਿਲੇ ਰੁਕਣਾ ਚਾਹੀਦਾ।
ਜਾਣੋ ਕੌਣ ਹੈ ਯਾਨਾ ਮੀਰ?
ਯਾਨਾ ਮੀਰ ਇਕ ਮੀਡੀਆ ਸਮੂਹ ਦੀ ਐਡਿਟਰ-ਇਨ-ਚੀਫ਼ ਹੋਣ ਦੇ ਨਾਲ-ਨਾਲ ਇਕ ਕਸ਼ਮੀਰੀ ਪੱਤਰਕਾਰ ਹੈ। ਉਹ ਇਕ ਮੀਡੀਆ ਪੈਨਲਿਸਟ, ਰਾਸ਼ਟਰੀ ਟੀਵੀ ਡਿਬੇਟਰ ਅਤੇ ਇਕ ਚੰਗੀ ਬੁਲਾਰੇ ਵੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਪ੍ਰੋਫਾਈਲ ਨਾਲ ਘਾਟੀ ਦੀ ਖੂਬਸੂਰਤ ਤਸਵੀਰ ਪਾਈ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸ ਦੇ ਫਾਲੋਅਰਜ਼ ਭਾਰਤੀ ਅਤੇ ਪਾਕਿਸਤਾਨੀ ਦੋਵੇਂ ਹਨ। ਇਕ ਪਿੰਨ ਟਵੀਟ ਵਿਚ, ਉਨ੍ਹਾਂ ਲਿਖਿਆ, 'ਜਿਸ ਮਿੱਟੀ 'ਤੇ ਜਨਮ ਲਿਆ, ਉਸੇ ਮਿੱਟੀ ਦੀ ਖੁਸ਼ਬੂ 'ਚ ਦਫ਼ਨ ਹੋ ਜਾਣਾ ਹੈ। ਮੁਲਕ ਲਈ ਜਾਨ ਵੀ ਹਾਜ਼ਰ'। ਯਾਨਾ ਮੀਰ ਕਈ ਮੀਡੀਆ ਸਮੂਹਾਂ ਲਈ ਓਪੀਨੀਅਨ ਪੀਸ (ਰਾਏ ਲੇਖ) ਲਿਖਦੀ ਹੈ। ਉਹ ਇਕ ਸਮਾਜ ਸੇਵੀ ਹੈ। ਇਕ ਵੈੱਬਸਾਈਟ 'ਤੇ ਉਨ੍ਹਾਂ ਦੀ ਪ੍ਰੋਫਾਈਲ 'ਚ ਲਿਖਿਆ ਗਿਆ ਹੈ ਕਿ ਯਾਨਾ ਮੀਰ ਕਸ਼ਮੀਰ ਦੀ ਪਹਿਲੀ ਮਹਿਲਾ ਯੂ-ਟਿਊਬ ਵੀਲਾਗਰ ਹੈ, ਜੋ ਕਸ਼ਮੀਰ ਦੀ ਸਿਆਸੀ ਹਕੀਕਤ ਨੂੰ ਜ਼ਮੀਨੀ ਪੱਧਰ ਤੋਂ ਸਾਹਮਣੇ ਲਿਆਉਂਦੀ ਹੈ। ਉਹ ਆਲ ਯੂਕੇ ਯੂਥ ਸੁਸਾਇਟੀ ਦੀ ਉਪ ਪ੍ਰਧਾਨ ਹੈ। ਉਨ੍ਹਾਂ ਨੇ ਕਸ਼ਮੀਰ 'ਚ ਪਹਿਲੀ ਵਾਰ ਫੈਸ਼ਨ ਸ਼ੋਅ ਆਯੋਜਿਤ ਕੀਤਾ ਸੀ, ਜਿਸ ਦੀ ਕਾਫ਼ੀ ਸ਼ਲਾਘਾ ਹੋਈ ਸੀ।