ਕਸ਼ਮੀਰੀ ਨੌਜਵਾਨਾਂ ਲਈ ਭਾਰਤੀ ਫ਼ੌਜ ਦਾ ਉਪਰਾਲਾ, ‘ਜਸ਼ਨ-ਏ-ਜਨੂਬ’ ਖੇਡ ਉਤਸਵ ਦਾ ਕੀਤਾ ਆਯੋਜਨ

09/01/2021 5:29:24 PM

ਸ਼ੋਪੀਆਂ— ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦ ਨੂੰ ਘੱਟ ਕਰਨ ਲਈ ਕਸ਼ਮੀਰੀ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਕ ਖੇਡ ਉਤਸਵ ‘ਜਸ਼ਨ-ਏ-ਜਨੂਬ’ ਦਾ ਆਯੋਜਨ ਕੀਤਾ ਹੈ। 15 ਦਿਨਾਂ ਤਕ ਚੱਲਣ ਵਾਲੇ ਇਸ ਆਯੋਜਨ ਦੀ ਮੰਗਲਵਾਰ ਨੂੰ ਸਮਾਪਤੀ ਹੋਵੇਗੀ। ਨੌਜਵਾਨਾਂ ਨੇ ਇਸ ਉਤਸਵ ’ਚ ਹਿੱਸਾ ਲਿਆ ਅਤੇ ਕਬੱਡੀ, ਦੌੜਨਾ ਅਤੇ ਸਕਾਈ ਮਾਰਸ਼ਲ ਆਰਟਸ ਸਮੇਤ ਵੱਖ-ਵੱਖ ਖੇਡਾਂ ਦਾ ਪ੍ਰਦਰਸ਼ਨ ਕੀਤਾ। 

PunjabKesari

ਇਕ ਮਾਰਸ਼ਲ ਆਰਟਸ ਹਨੀਸ ਸ਼ਬੀਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਕਸ਼ਮੀਰ ਦੇ ਲੋਕਾਂ ਲਈ ਚੰਗੇ ਹਨ ਕਿਉਂਕਿ ਉਹ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਕਰਨ ਲਈ ਪ੍ਰੇਰਣਾ ਦਿੰਦੇ ਹਨ। ਖੇਡ ਸਾਰੀਆਂ ਖ਼ਤਰਨਾਕ ਚੀਜ਼ਾਂ ਨੂੰ ਦਿਮਾਗ ਵਿਚੋਂ ਬਾਹਰ ਕੱਢਣ ਦਾ ਸਭ ਤੋਂ ਚੰਗਾ ਤਰੀਕਾ ਹੈ। ਮੈਂ ਸਾਰੇ ਮਾਤਾ-ਪਿਤਾ ਨੂੰ ਖੇਡ ਲਈ ਆਪਣੇ ਬੱਚਿਆਂ ਨੂੰ ਭੇਜਣ ਦੀ ਅਪੀਲ ਕਰਦਾ ਹਾਂ। ਉੱਥੇ ਹੀ ਇਕ ਹੋਰ ਸ਼ਖਸ ਨੇ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਆਯੋਜਨ ਵਿਚ ਹਾਜ਼ਰ ਖਿਡਾਰੀਆਂ ਨੂੰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਉਤਸਵ ਦੌਰਾਨ ਖੇਡ ਸਟੇਡੀਅਮ ਸ਼ੋਪੀਆਂ ਵਿਚ ਸਥਾਪਤ ਜੀ. ਓ. ਸੀ. ਚਿਨਾਰ ਕੋਰ ਅਤੇ ਆਈ. ਜੀ. ਪੀ. ਕਸ਼ਮੀਰ ਵਲੋਂ 111 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ। ਸਮਾਰੋਹ ਵਿਚ ਬੋਲਦੇ ਹੋਏ ਸ਼੍ਰੀਨਗਰ ਸਥਿਤ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਡੀ. ਪੀ. ਪਾਂਡੇ ਨੇ ਲੋਕਾਂ ਨੂੰ ਉਤਸਵ ਦਾ ਆਨੰਦ ਲੈਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਦੱਖਣੀ ਕਸ਼ਮੀਰ ਤੋਂ ਅਗਲਾ ਓਲੰਪੀਅਨ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਪਰਵੇਜ਼ ਰਸੂਲ, ਪੀ. ਵੀ. ਸਿੰਧੂ, ਮੀਰਾਬਾਈ ਚਾਨੂ ਅਤੇ ਨੀਰਜ ਚੋਪੜਾ ਇੱਥੋਂ ਹੋਣਗੇ ਅਤੇ ਦੇਸ਼ ਨੂੰ ਖਿਡਾਰੀਆਂ ’ਤੇ ਮਾਣ ਹੋਵੇਗਾ।


Tanu

Content Editor

Related News