ਫੌਜ ਦੇ ਇਸਤੇਮਾਲ ਨਾਲ ਕਸ਼ਮੀਰ ਦਾ ਹੱਲ ਨਹੀਂ : ਓਮਰ
Monday, Jun 12, 2017 - 12:30 AM (IST)

ਸ਼੍ਰੀਨਗਰ — ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਫਾਰੂਕ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਅਤੇ ਭਾਜਪਾ ਗਠਜੋੜ ਸਰਕਾਰ 'ਤੇ ਵਿਦਿਆਰਥੀ ਅਤੇ ਨੌਜਵਾਨਾਂ ਵਿਰੋਧੀ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਸੁਰੱਖਿਆ ਬਲਾਂ ਦੇ ਇਸਤੇਮਾਲ ਕਰਨ ਨਾਲ ਰਾਜ 'ਚ ਸ਼ਾਂਤੀ ਸਥਾਪਿਤ ਨਹੀਂ ਹੋਵੇਗੀ, ਬਲਕਿ ਇਸ ਨਾਲ ਘਾਟੀ 'ਚ ਵੱਖਵਾਦ ਨੂੰ ਵੀ ਵਾਧਾ ਮਿਲੇਗਾ। ਅਬਦੁੱਲਾ ਨੇ ਸਾਬਕਾ ਮੰਤਰੀ ਮਿਰਜ਼ਾ ਅਫਜਲ ਬੈਗ ਦੀ 35ਵੀਂ ਬਰਸੀ 'ਤੇ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਘਾਟੀ 'ਚ ਰਾਜਨੀਤਿਕ ਪਹਿਲ ਦੀ ਕਮੀ ਰਹੀ ਹੈ, ਜਿਸ ਕਾਰਨ ਇਥੇ ਰਾਜਨੀਤਕ ਅਸਥਿਰਤਾ ਪੈਦਾ ਹੋ ਗਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਘਾਟੀ 'ਚ ਰਾਜਨੀਤਿਕ ਮੁੱਦਿਆਂ ਤੋਂ ਦੂਰੀ ਬਣਾਏ ਰੱਖਣ ਦੇ ਫੈਸਲੇ ਨਾਲ ਕਸ਼ਮੀਰ ਘਾਟੀ 'ਚ ਹਾਲਾਤ ਹੋਰ ਵੀ ਮੁਸ਼ਕਿਲ ਹੋ ਗਏ ਹਨ। ਰਾਜ ਸਰਕਾਰ ਦੀ ਅਸਫਲਤਾ ਨਾਲ ਵੀ ਲੋਕਾਂ 'ਚ ਅੰਸਤੋਸ਼ ਦੀ ਭਾਵਨਾ ਵਧੀ ਹੈ। ਰਾਜ ਦੀ ਪੀ. ਡੀ. ਪੀ.-ਭਾਜਪਾ ਗਠਜੋੜ ਲਗਭਗ ਢਾਈ ਸਾਲਾਂ ਤੋਂ ਸੱਤਾ 'ਚ ਹੈ ਅਤੇ ਹੁਣ ਤੱਕ ਇਸ ਸਰਕਾਰ ਨੇ ਰਾਜ ਦੀ ਜਨਤਾ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।