ਮਾਸਕੋ ਵਿੱਚ 'ਵੁਸ਼ੂ ਚੈਂਪੀਅਨਸ਼ਿਪ' 'ਚ ਹਿੱਸਾ ਲਵੇਗੀ ਕਸ਼ਮੀਰ ਦੀ ਗੋਲਡਨ ਗਰਲ ਸਾਦੀਆ

Tuesday, Feb 22, 2022 - 03:42 PM (IST)

ਮਾਸਕੋ ਵਿੱਚ 'ਵੁਸ਼ੂ ਚੈਂਪੀਅਨਸ਼ਿਪ' 'ਚ ਹਿੱਸਾ ਲਵੇਗੀ ਕਸ਼ਮੀਰ ਦੀ ਗੋਲਡਨ ਗਰਲ ਸਾਦੀਆ

ਸ਼੍ਰੀਨਗਰ — ਦੋ ਵਾਰ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਜਿੱਤਣ ਵਾਲੀ ਕਸ਼ਮੀਰ ਦੀ ਗੋਲਡਨ ਗਰਲ ਸਾਦੀਆ ਤਾਰਿਕ ਹੁਣ ਮਾਸਕੋ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਸਾਦੀਆ 22 ਤੋਂ 28 ਫਰਵਰੀ ਤੱਕ ਮਾਸਕੋ 'ਚ ਹੋਣ ਵਾਲੇ ਮੁਕਾਬਲੇ 'ਚ ਹਿੱਸਾ ਲਵੇਗੀ।

ਮਾਸਕੋ ਵੁਸ਼ੂ ਚੈਂਪੀਅਨਸ਼ਿਪ ਨੂੰ SAI ਦੀ ਸਾਲਾਨਾ ਕੈਲੰਡਰ ਸਿਖਲਾਈ ਅਤੇ ਮੁਕਾਬਲੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ।

ਸਾਦੀਆ ਦੀ ਗੱਲ ਕਰੀਏ ਤਾਂ ਉਸ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵਿਖੇ ਹੋਈ 20ਵੀਂ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਓਵਰਆਲ ਮੈਡਲ ਹਾਸਲ ਕਰਨ 'ਚ ਜੰਮੂ-ਕਸ਼ਮੀਰ ਇਸ 'ਚ ਤੀਜੇ ਸਥਾਨ 'ਤੇ ਰਿਹਾ।

ਭਾਰਤ ਦੇ ਰਾਸ਼ਟਰੀ ਕੋਚ ਕੁਲਦੀਪ ਹਾਂਡੂ ਨੇ ਵੀ ਸਾਦੀਆ ਨੂੰ ਵਧਾਈ ਦਿੱਤੀ ਹੈ। ਸਾਦੀਆ ਜੰਮੂ-ਕਸ਼ਮੀਰ ਦੇ ਉਨ੍ਹਾਂ ਪੰਜ ਖਿਡਾਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਚੀਨ ਵਿੱਚ ਹੋਣ ਵਾਲੀਆਂ ਯੂਥ ਏਸ਼ੀਅਨ ਖੇਡਾਂ ਲਈ ਤਿਆਰ ਕੀਤਾ ਗਿਆ ਸੀ। ਫਿਲਹਾਲ ਉਨ੍ਹਾਂ ਨੂੰ ਮੇਰਟ 'ਚ ਸਿਖਲਾਈ ਦਿੱਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News