ਕਸ਼ਮੀਰ ਦੀ ਪਹਿਲੀ ਫੂਡ ਬਲਾਗਰ ਤਾਸੀਆ, ਸੋਸ਼ਲ ਮੀਡੀਆ ’ਤੇ ਮਚਾ ਰਹੀ ਹੈ ਧਮਾਲ
Tuesday, Nov 15, 2022 - 05:49 PM (IST)
ਕਸ਼ਮੀਰ- ਕਸ਼ਮੀਰ ਘਾਟੀ ਬੇਹੱਦ ਖੂਬਸੂਰਤ ਹੈ ਅਤੇ ਘਾਟੀ ਦੇ ਪਕਵਾਨ ਵੀ ਓਨੇ ਹੀ ਸੁਆਦੀ ਹਨ। ਕਸ਼ਮੀਰੀ ਭੋਜਨ ਦੇਖਣ 'ਚ ਓਨਾ ਹੀ ਸੁਆਦੀ ਹੈ, ਜਿੰਨਾ ਖਾਣ 'ਚ। ਤੁਸੀਂ ਜਾਣਦੇ ਹੋ ਕਿ ਹੁਣ ਤੁਸੀਂ ਕਸ਼ਮੀਰੀ ਭੋਜਨ ਖੁਦ ਬਣਾ ਕੇ ਖਾ ਸਕਦੇ ਹੋ ਅਤੇ ਇਸ ਦੇ ਲਈ ਤਾਸੀਆ ਤਾਰਿਕ ਤੁਹਾਡੀ ਮਦਦ ਕਰੇਗੀ।
ਜੀ ਹਾਂ। ਤਾਸੀਆ ਤਾਰਿਕ, ਠੀਕ ਪੜ੍ਹਿਆ ਤੁਸੀਂ। ਕਸ਼ਮੀਰ ਦੇ ਲੋਕਾਂ ਦੀ ਪਕਵਾਨ ਵਿਧੀ ਨੂੰ ਲੈ ਕੇ ਪਹਿਲੀ ਫੂਡ ਬਲਾਗਰ ਤਾਸੀਆ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਧਮਾਲ ਮਚਾ ਰਹੀ ਹੈ। ਤਾਸੀਆ ਤਾਰਿਕ ਕਸ਼ਮੀਰ ਦੀ ਪਹਿਲੀ ਫੂਡ ਬਲਾਗਰ ਹੈ ਅਤੇ 3 ਭਾਸ਼ਾਵਾਂ- ਉਰਦੂ, ਕਸ਼ਮੀਰੀ ਅਤੇ ਅੰਗਰੇਜ਼ੀ ’ਚ ਖਾਣੇ ਦੀ ਰੈਸਿਪੀ ਸਾਂਝੀ ਕਰਦੀ ਹੈ। ਉਨ੍ਹਾਂ ਦਾ ਆਪਣਾ ਯੂ-ਟਿਊਬ ਚੈਨਲ ਹੈ ਅਤੇ ਉਸ ਦਾ ਨਾਮ ਕਸ਼ਮੀਰ ਫੂਡ ਫਿਊਜ਼ਨ ਹੈ।
ਸ਼੍ਰੀਨਗਰ ਦੇ ਬਟਮਾਲੂ ਇਲਾਕੇ ਦੇ ਮੋਮਿਨਾਬਾਦ ਦੀ ਰਹਿਣ ਵਾਲੀ 30 ਸਾਲਾ ਤਾਸੀਆ ਨੇ 2018 ਵਿਚ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ। ਹੁਣ ਉਸ ਦੇ ਦੋ ਲੱਖ ਸਬਸਕ੍ਰਾਈਬਰਸ ਹਨ। ਉਸ ਨੇ ਦੱਸਿਆ ਕਿ ਇਕ ਵਾਰ ਉਹ ਇੰਟਰਨੈੱਟ 'ਤੇ ਆਪਣੇ ਪਤੀ ਨਾਲ ਕਸ਼ਮੀਰੀ ਭੋਜਨ ਦੀ ਰੈਸਿਪੀ ਖੋਜ ਰਹੀ ਸੀ ਤਾਂ ਉਸ ਦੇ ਦਿਮਾਗ 'ਚ ਇਹ ਵਿਚਾਰ ਆਇਆ ਕਿ ਕਿਉਂ ਨਾ ਆਪਣਾ ਬਲਾਗ ਸ਼ੁਰੂ ਕੀਤਾ ਜਾਵੇ।