ਕਸ਼ਮੀਰ ''ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿੱਸਕੀ, ਮਲਬੇ ਹੇਠ ਦੱਬਣ ਨਾਲ ਤਿੰਨ ਲੋਕਾਂ ਦੀ ਮੌਤ
Tuesday, Aug 25, 2020 - 04:33 PM (IST)
ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਤੋਂ ਬਾਅਦ ਜ਼ਮੀਨ ਖਿੱਸਕਣ ਕਾਰਨ ਮਲਬੇ ਹੇਠ ਦੱਬਣ ਨਾਲ ਇਕ ਜਨਾਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਸੁਪਰਡੈਂਟ ਰਸ਼ਮੀ ਵਜ਼ੀਰ ਨੇ ਦੱਸਿਆ ਕਿ 24 ਅਤੇ 25 ਅਗਸਤ ਦੀ ਰਾਤ ਨੂੰ ਜ਼ਿਲ੍ਹੇ 'ਚ ਗੁਲਾਬਗੜ੍ਹ ਦੇ ਅਖੋਰਹ ਇਲਾਕੇ 'ਚ ਜ਼ਮੀਨ ਖਿੱਸਕਣ ਕਾਰਨ ਇਕ ਅਸਥਾਈ ਸ਼ੈੱਡ ਇਸ ਦੀ ਲਪੇਟ 'ਚ ਆਉਣ ਨਾਲ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ।
ਉਨ੍ਹਾਂ ਨੇ ਕਿਹਾ,''ਇਸ ਹਾਦਸੇ 'ਚ ਤਿੰਨ ਲੋਕ ਮਲਬੇ ਹੇਠ ਦੱਬ ਗਏ ਸਨ ਅਤੇ ਸਾਡੀ ਟੀਮ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਇਆ, ਜਿਸ 'ਚ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਖਲੀਲ ਅਹਿਮਦ (22), ਰੂਕਸਾਨਾ ਬੇਗਮ (19) ਅਤੇ ਮੁਹੰਮਦ ਅਸਲਮ (25) ਦੇ ਰੂਪ 'ਚ ਕੀਤੀ ਗਈ ਹੈ। ਇਹ ਤਿੰਨੋਂ ਡੂੰਗਾ ਲਢ ਦੇ ਵਾਸੀ ਸਨ। ਇਸ ਤੋਂ ਇਲਾਵਾ ਇਸ ਹਾਦਸੇ 'ਚ ਕਈ ਮੱਝਾਂ ਅਤੇ ਹੋਰ ਜਾਨਵਰ ਵੀ ਦੱਬ ਗਏ ਹਨ।